ਜੰਮੂ: ਅੱਤਵਾਦੀ ਹਮਲੇ ‘ਚ ਬਰਨਾਲਾ ਦਾ ਜਵਾਨ ਸ਼ਹੀਦ

ਬਰਨਾਲਾ, 11 ਮਈ 2023 – ਬਰਨਾਲਾ ਦਾ ਜਵਾਨ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਸਿਪਾਹੀ ਜਸਵੀਰ ਸਿੰਘ ਸਮਰਾ ਪਿੰਡ ਵਜੀਦਕੇ ਜੰਮੂ ਵਿੱਚ ਤਾਇਨਾਤ ਸੀ। ਉਹ ਡਿਊਟੀ ਦੌਰਾਨ ਅੱਤਵਾਦੀ ਹਮਲੇ ਵਿੱਚ ਮਾਰਿਆ ਗਿਆ ਸੀ। ਬਹਾਦਰ ਸਿਪਾਹੀ ਦੇ ਸ਼ਹੀਦ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲ ਗਈ ਹੈ। ਜਿਸ ਤੋਂ ਬਾਅਦ ਸਿਪਾਹੀ ਜਸਵੀਰ ਸਿੰਘ ਦੀ ਸ਼ਹਾਦਤ ਦੀ ਖਬਰ ਨਾਲ ਪੂਰੇ ਬਰਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਸ਼ਹਾਦਤ ਦੀ ਸੂਚਨਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਫ਼ੌਜ ਨਾਲ ਸੰਪਰਕ ਵਿੱਚ ਹੈ। ਪ੍ਰਸ਼ਾਸਨ ਅਤੇ ਪਰਿਵਾਰ ਜਸਵੀਰ ਸਿੰਘ ਸਮਰਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਜੱਦੀ ਨਿਵਾਸ ‘ਤੇ ਵੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੀ ਸੀ, ਕਮਿਸ਼ਨਰ ਤੇ ਸੀਨੀਅਰ ਪੁਲਿਸ ਅਫਸਰਾਂ ਨੂੰ ਮੁਅੱਤਲ ਕੀਤਾ ਜਾਵੇ, ਵੋਟਾਂ ਵਾਲੇ ਦਿਨ ‘AAP’ ਨਾਲ ਕੀਤੀ ਗੰਢਤੁੱਪ: ਅਕਾਲੀ ਦਲ

ਲੁਧਿਆਣਾ ਤੋਂ ਬਾਅਦ ਨੰਗਲ ਦੀ ਇੱਕ ਫੈਕਟਰੀ ‘ਚ ਹੋਈ ਗੈਸ ਲੀਕ, ਗੈਸ ਦੀ ਲਪੇਟ ‘ਚ ਆਏ ਛੋਟੇ ਬੱਚੇ ਅਤੇ ਹੋਰ ਲੋਕ