ਇਟਲੀ ਦੇ ਮਿਲਾਨ ‘ਚ ਜ਼ਬਰਦਸਤ ਧਮਾਕਾ, ਕਈ ਗੱਡੀਆਂ ਸੜ ਕੇ ਸੁਆਹ

ਇਟਲੀ, 11 ਮਈ 2023 – ਇਟਲੀ ਦੇ ਮਿਲਾਨ ਸ਼ਹਿਰ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਖੜ੍ਹੇ ਕਈ ਵਾਹਨ ਸੜ ਕੇ ਸੁਆਹ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਪਾਰਕਿੰਗ ਵਿੱਚ ਖੜੀ ਇੱਕ ਵੈਨ ਵਿੱਚ ਹੋਇਆ।

ਜਾਣਕਾਰੀ ਮੁਤਾਬਕ ਇਹ ਧਮਾਕਾ ਮਿਲਾਨ ਦੇ ਪੋਰਟਾ ਰੋਮਾਨਾ ਇਲਾਕੇ ‘ਚ ਹੋਇਆ। ਇਸ ਧਮਾਕੇ ਤੋਂ ਬਾਅਦ ਡੋਮਿਨੋ ਧਮਾਕਾ ਹੋਇਆ, ਯਾਨੀ ਇਹ ਧਮਾਕਾ ਸ਼ੁਰੂ ਵਿੱਚ ਛੋਟਾ ਸੀ, ਪਰ ਬਾਅਦ ਵਿੱਚ ਇਹ ਹੋਰ ਵੀ ਭਿਆਨਕ ਹੋ ਗਿਆ। ਸ਼ੁਰੂਆਤੀ ਜਾਂਚ ਵਿੱਚ 5 ਵਾਹਨਾਂ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਘਟਨਾ ‘ਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਦਰਬਾਰ ਸਾਹਿਬ ਨੇੜੇ ਵਾਪਰੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ: ਕੁਲਤਾਰ ਸੰਧਵਾਂ

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ