ਟਰੱਕ ਨੇ ਮਾਂ-ਪੁੱਤ ਨੂੰ ਕੁਚਲਿਆ: 6 ਸਾਲ ਦੇ ਮਾਸੂਮ ਬੱਚੇ ਦੀ ਮੌ+ਤ

  • ਮਾਂ ਦੀ ਹਾਲਤ ਗੰਭੀਰ
  • ਸਕੂਟਰੀ ‘ਤੇ ਸਕੂਲ ਛੱਡਣ ਜਾ ਰਹੀ ਸੀ ਮਾਂ

ਲੁਧਿਆਣਾ, 12 ਮਈ 2023 – ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਵਰਧਮਾਨ ਪਾਰਕ ਨੇੜੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਔਰਤ ਆਪਣੇ ਬੇਟੇ ਨੂੰ ਸਕੂਲ ‘ਚ ਛੱਡਣ ਜਾ ਰਹੀ ਸੀ। ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।

ਜ਼ਖਮੀ ਔਰਤ ਦੀ ਪਛਾਣ ਮੋਨਿਕਾ ਵਜੋਂ ਹੋਈ ਹੈ। ਸ਼ੁੱਕਰਵਾਰ ਸਵੇਰੇ ਉਹ ਨਰਸਰੀ ਕਲਾਸ ‘ਚ ਪੜ੍ਹਦੇ ਬੇਟੇ ਵਿਵਾਨ (6) ਨੂੰ ਸਕੂਟੀ ‘ਤੇ ਨਰਾਇਣ ਸਕੂਲ ਛੱਡਣ ਜਾ ਰਹੀ ਸੀ। ਮੋਨਿਕਾ ਇੱਕ ਪ੍ਰਾਈਵੇਟ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਵੀ ਹੈ। ਜਿਵੇਂ ਹੀ ਉਹ ਵਰਧਮਾਨ ਪਾਰਕ ਨੇੜੇ ਪਹੁੰਚੀ ਤਾਂ ਸਰੀਏ ਨਾਲ ਭਰੇ ਟਰੱਕ ਦੇ ਪਿਛਲੇ ਪਹੀਏ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਤੋਂ ਬਾਅਦ ਐਕਟਿਵਾ ਕਾਫੀ ਦੂਰ ਜਾ ਡਿੱਗੀ। ਟਾਇਰ ਸਿਰ ‘ਤੇ ਚੜ੍ਹਨ ਕਾਰਨ ਵਿਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮੋਨਿਕਾ ਦੀਆਂ ਲੱਤਾਂ ਟਾਇਰ ਨੇ ਕੁਚਲ ਦਿੱਤੀਆਂ।

ਜਦੋਂ ਟਰੱਕ ਦਾ ਡਰਾਈਵਰ ਭੱਜਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ। ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਲੋਕਾਂ ਨੇ ਦੋਸ਼ੀ ਡਰਾਈਵਰ ਨੂੰ ਥਾਣਾ ਜਮਾਲਪੁਰ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਵਿਵਾਨ ਦੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CBSE ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਮੁੰਡਿਆਂ ਨੂੰ ਪਛਾੜਿਆ

ਪੰਜਾਬ ਸਰਕਾਰ ਵੱਲੋਂ ਸੂਬੇ ‘ਚ 16 ਨਵੰਬਰ ਨੂੰ ਛੁੱਟੀ ਦਾ ਐਲਾਨ