ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾ ਨੌਜਵਾਨ ਮੌ+ਤ, 2 ਮਹੀਨੇ ਪਹਿਲਾਂ ਹੀ ਹੋਈ ਸੀ ਪਿਤਾ ਦੀ ਮੌ+ਤ

  • ਲਾ+ਸ਼ ਨੇੜੇ ਹੀ ਪਈ ਸੀ ਸਰਿੰਜ ਤੇ ਬੈਲਟ

ਫਰੀਦਕੋਟ, 14 ਮਈ 2023 – ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਕਸਬੇ ਦੇ ਰਿਸ਼ੀ ਨਗਰ ਵਿੱਚ 28 ਸਾਲਾ ਨੌਜਵਾਨ ਗਗਨਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਗਗਨ ਦੀ ਲਾਸ਼ ਘਰ ਦੇ ਪਿੱਛੇ ਮਿਲੀ। ਲਾਸ਼ ਦੇ ਕੋਲ ਬੈਲਟ ਅਤੇ ਸਰਿੰਜ ਪਈ ਸੀ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਗਗਨ ਦੀ ਪਤਨੀ ਅਮਨਦੀਪ ਨੇ ਦੱਸਿਆ ਕਿ ਉਸ ਦੇ ਸਹੁਰੇ ਦਾ 24 ਮਾਰਚ 2023 ਨੂੰ ਦਿਹਾਂਤ ਹੋ ਗਿਆ ਸੀ। ਹੁਣ ਗਗਨ ਦੀ ਮੌਤ ਨਾਲ ਪਰਿਵਾਰ ਕੋਲ ਕਮਾਉਣ ਵਾਲਾ ਕੋਈ ਨਹੀਂ ਬਚਿਆ। ਅਜਿਹੇ ‘ਚ ਹੁਣ ਇਹ ਸਮੱਸਿਆ ਖੜ੍ਹੀ ਹੋ ਗਈ ਹੈ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ।

ਮ੍ਰਿਤਕ ਦੀ ਮਾਤਾ ਛਿੰਦਰ ਕੌਰ ਨੇ ਦੱਸਿਆ ਕਿ ਨਸ਼ੇ ਨੇ ਪੁੱਤਰ ਗਗਨ ਦੀ ਜਾਨ ਲੈ ਲਈ। ਹੁਣ ਕੋਈ ਮਦਦ ਨਹੀਂ ਹੈ। ਪਤੀ 2 ਮਹੀਨੇ ਪਹਿਲਾਂ ਛੱਡ ਗਿਆ ਸੀ। ਹੁਣ ਪੁੱਤਰ ਦੀ ਮੌਤ ਨਾਲ ਪਰਿਵਾਰ ‘ਤੇ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੁੱਤਰ ਦਿਹਾੜੀਦਾਰ ਦਾ ਕੰਮ ਕਰਦਾ ਸੀ, ਜਿਸ ਰਾਹੀਂ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਕੋਟਕਪੂਰਾ ਸਦਰ ਥਾਣੇ ਦੇ ਇੰਚਾਰਜ ਗੁਰਜਿੰਦਰ ਸਿੰਘ ਮੌਕੇ ’ਤੇ ਪੁੱਜੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਏਅਰ-ਇੰਡੀਆ ਨੇ ਸ਼ੁਰੂ ਕੀਤੀ ਅੰਮ੍ਰਿਤਸਰ-ਮੁੰਬਈ ਉਡਾਣ: ਗੋ-ਫਸਟ ਦੀਆਂ ਉਡਾਣਾਂ ਬੰਦ ਹੋਣ ਤੋਂ ਬਾਅਦ ਸ਼ੁਰੂ ਕੀਤੀਆਂ

ਸੈਨੇਟਰੀ ਪੈਡ ਘੋਟਾਲਾ: ਸਾਬਕਾ ਮੰਤਰੀ ਤੇ ਅਫਸਰਾਂ ਦੀ ਜਾਂਚ ਸ਼ੁਰੂ