CM ਮਾਨ ਆਪਣੇ ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ

ਚੰਡੀਗੜ੍ਹ, 14 ਮਈ 2023 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਤਾ ਮਾਸਟਰ ਮਹਿੰਦਰ ਸਿੰਘ ਨੂੰ ਉਨ੍ਹਾਂ ਦੀ 12ਵੀਂ ਬਰਸੀ ਮੌਕੇ ਯਾਦ ਕੀਤਾ। ਭਗਵੰਤ ਮਾਨ ਦਾ ਆਪਣੇ ਪਿਤਾ ਨਾਲ ਬਹੁਤ ਲਗਾਅ ਰਿਹਾ ਹੈ। ਅਕਸਰ ਜਦੋਂ ਵੀ ਉਹ ਕਿਸੇ ਮੁਕਾਮ ‘ਤੇ ਪਹੁੰਚਦੇ ਹਨ ਤਾਂ ਉਹ ਆਪਣੇ ਪਿਤਾ ਮਹਿੰਦਰ ਸਿੰਘ ਨੂੰ ਜ਼ਰੂਰ ਯਾਦ ਕਰਦੇ ਹਨ।

ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅੱਜ ਪਿਤਾ ਮਾਸਟਰ ਮਹਿੰਦਰ ਸਿੰਘ ਦੀ 12ਵੀਂ ਬਰਸੀ ਹੈ। ਮਾਸਟਰ ਜੀ ਤੁਸੀਂ ਹਮੇਸ਼ਾ ਮੇਰੇ ਹਿਰਦੇ ਵਿੱਚ ਵਸੋਗੇ। ਅੱਜ ਵੀ ਤੁਹਾਡੇ ਨਾਲ ਪੜ੍ਹਨਾ, ਹਾਕੀ ਮੈਚਾਂ ਦੀ ਕੁਮੈਂਟਰੀ ਸੁਣਨਾ, ਦੇਸ਼ ਦੀਆਂ ਚੋਣਾਂ ਦੇ ਨਤੀਜੇ ਦੇਖਣਾ, ਸਾਈਕਲ ‘ਤੇ ਬੈਠ ਕੇ ਸਕੂਲ ਜਾਣਾ, ਅਖ਼ਬਾਰ ਅਤੇ ਰੇਡੀਓ ਦੀਆਂ ਖ਼ਬਰਾਂ ਇਕੱਠੀਆਂ ਸੁਣਨਾ ਅਨਮੋਲ ਯਾਦਾਂ ਦਾ ਅਹਿਮ ਹਿੱਸਾ ਹਨ ਜੋ ਸਦਾ ਰਹਿਣਗੇ।

ਮਹਿੰਦਰ ਸਿੰਘ ਸਰਕਾਰੀ ਸਕੂਲ ਵਿੱਚ ਸਾਇੰਸ ਅਧਿਆਪਕ ਸੀ। ਉਨ੍ਹਾਂ ਦਾ 2011 ਵਿੱਚ ਦਿਹਾਂਤ ਹੋ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Mother Day ਵਾਲੇ ਦਿਨ ਸੁਖਬੀਰ ਬਾਦਲ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਕੀਤੀ ਭਾਵੁਕ ਪੋਸਟ

ਅਮਰੀਕੀ ਯੂਟਿਊਬਰ ਨੇ ਵਿਊਜ਼ ਲਈ ਜਹਾਜ਼ ਕਰੈਸ਼ ਕੀਤਾ, 20 ਸਾਲ ਦੀ ਹੋ ਸਕਦੀ ਹੈ ਸਜ਼ਾ