ਐਸ.ਏ.ਐਸ ਨਗਰ, 16 ਮਈ 2023 – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8 (1) (ਜੀ) ਤਹਿਤ ਹਾਈਲੈਂਡਰ ਓਵਰਸ਼ੀਜ ਐਜੂਕੇਸ਼ਨ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਹੈ।
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਰਮ ਹਾਈਲੈਂਡਰ ਓਵਰਸ਼ੀਜ ਐਜੂਕੇਸ਼ਨ ਕੰਸਲਟੈਂਸੀ ਐਸ.ਸੀ.ਓ ਨੰ: 670, ਦੂਜੀ ਮੰਜ਼ਿਲ, ਸੈਕਟਰ, 70, ਐਸ.ਏ.ਐਸ. ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ। ਇਸ ਫਰਮ ਵੱਲੋਂ ਲਾਇਸੰਸ ਸਰੰਡਰ ਕਰਨ ਉਪਰੰਤ ਇਹ ਲਾਇਸੰਸ ਤੁਰੰਤ ਪ੍ਰਭਾਵ ‘ਤੇ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਰਮ ਹਾਈਲੈਂਡਰ ਓਵਰਸ਼ੀਜ ਐਜੂਕੇਸ਼ਨ ਕੰਸਲਟੈਂਸੀ ਐਸ.ਸੀ.ਓ ਨੰ: 670, ਦੂਜੀ ਮੰਜ਼ਿਲ ,ਸੈਕਟਰ, 70, ਐਸ.ਏ.ਐਸ. ਨਗਰ ਦੇ ਪਾਰਟਰਨ ਮਿਸ ਸਪਨਾ ਰਾਠੌਰ ਪੁੱਤਰੀ ਸ੍ਰੀ ਸੁਭਾਸ਼ ਰਾਠੌਰ, ਵਾਸੀ ਪਿੰਡ-ਥਾਣਾ ਗੋਬਿੰਦਗੜ੍ਹ, ਡਾਕਖਾਨਾ, ਖਿਜਰਾਬਾਦ, ਤਹਿਸੀਲ ਖਰੜ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਪਤਨੀ ਸ੍ਰੀ ਰਮਨਦੀਪ ਸਿੰਘ ਗਿੱਲ ਵਾਸੀ ਮਕਾਨ ਨੰ: 22, ਫੇਜ-7, ਐਸ.ਏ.ਐਸ. ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ । ਇਸ ਫਰਮ ਵੱਲੋਂ ਇਹ ਲਾਇਸੰਸ ਸਰੰਡਰ ਕਰਨ ਉਪਰੰਤ ਇਸ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।
ਬਰਾੜ ਨੇ ਕਿਹਾ ਕਿ ਐਕਟ ਮੁਤਾਬਕ ਕਿਸੇ ਦੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਫਰਮ ਦੇ ਪਾਰਟਨਰ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।