ਅੰਮ੍ਰਿਤਸਰ ਤੋਂ ਅਗਵਾ ਹੋਈ 7 ਸਾਲ ਦੀ ਬੱਚੀ ਦੀ ਪੁਲਿਸ ਨੂੰ ਮਿਲੀ ਲਾ+ਸ਼, ਮਤਰੇਈ ਮਾਂ ਹੀ ਨਿੱਕਲੀ ਕਾ+ਤ+ਲ

ਅੰਮ੍ਰਿਤਸਰ, 17 ਮਈ 2023 – ਅੰਮ੍ਰਿਤਸਰ ਤੋਂ ਅਗਵਾ ਹੋਈ 7 ਸਾਲ ਦੀ ਬੱਚੀ ਦੀ ਪੁਲਿਸ ਨੂੰ ਲਾ+ਸ਼ ਬਰਾਮਦ ਹੋਈ ਹੈ। ਬੀਤੇ ਦਿਨ ਅੰਮ੍ਰਿਤਸਰ ਦੇ ਘਰਿੰਡਾ ਥਾਣਾ ਦੇ ਅਧੀਨ ਪੈਂਦੇ ਰਾਮਪੁਰਾ ਤੋਂ ਬੱਚੀ ਨੂੰ ਕਿਡਨੈਪ ਕੀਤਾ ਗਿਆ ਸੀ।

ਪੁਲਿਸ ਨੂੰ ਅੱਜ ਪਿੰਡ ਦੇ ਨਜ਼ਦੀਕ ਇਕ ਛੱਪੜ ਚੋਂ ਬੱਚੀ ਦੀ ਲਾ+ਸ਼ ਮਿਲੀ ਹੈ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਤਰੇਈ ਮਾਂ ਨੇ ਹੀ ਸੱਤ ਸਾਲਾ ਇਸ ਮਾਸੂਮ ਬੱਚੀ ਦਾ ਕ+ਤ+ਲ ਕੀਤਾ ਹੈ। ਬੀਤੇ ਦਿਨ 2 ਮੁਲਜ਼ਮਾਂ ਦੀ ਇਕ ਸੀਸੀਟੀਵੀ ਵੀਡੀਓ ਆਈ ਸੀ ਸਾਹਮਣੇ ਜਿਸ ‘ਚ ਇੱਕ ਵਿਅਕਤੀ ਅਤੇ ਔਰਤ ਇਸ ਬੱਚੀ ਨੂੰ ਮੋਟਰਸਾਈਕਲ ‘ਤੇ ਲਿਜਾ ਰਹੇ ਸਨ। ਪੁਲਿਸ ਹੁਣ ਦੂਸਰੇ ਕਾਤਿਲ ਨੂੰ ਫੜਨ ਦੀ ਕਰ ਰਹੇ ਹਨ, ਕੋਸ਼ਿਸ਼ ਜੋ ਸੀਸੀਟੀਵੀ ਕੈਮਰੇ ਵਿੱਚ ਮੋਟਰ ਸਾਈਕਲ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਲੜਕੀ ਦਾ ਨਾਂਅ ਅਭਿਰੋਜ ਜੋਤ ਕੌਰ ਹੈ। ਬੀਤੇ ਦਿਨ ਜਦੋਂ ਦੇਰ ਰਾਤ ਤੱਕ ਜਦੋਂ ਲੜਕੀ ਘਰ ਨਾ ਪਰਤੀ ਤਾਂ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲਿਸ ਨੇ ਸਵੇਰ ਤੋਂ ਹੀ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ, ਅਤੇ ਜਾਂਚ ਕੀਤੀ ਜਾ ਰਹੀ ਸੀ। ਲੜਕੀ ਜਿੱਥੇ ਟਿਊਸ਼ਨ ਲਈ ਜਾਂਦੀ ਸੀ ਉਸ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਗਈ ਜਿਸ ਤੋਂ ਬਾਅਦ ਫੁਟੇਜ ‘ਚ ਇਕ ਬਾਈਕ ਸਵਾਰ ਇੱਕ ਔਰਤ ਸਮੇਤ ਲੜਕੀ ਨੂੰ ਆਪਣੇ ਨਾਲ ਲੈ ਕੇ ਜਾਂਦਾ ਦਿਖਾਈ ਦਿੱਤਾ, ਜਿਸ ਰਸਤੇ ਉਹ ਟਿਊਸ਼ਨ ਪੜ੍ਹਨ ਲਈ ਜਾਂਦੀ ਸੀ। ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਅਤੇ ਔਰਤ ਨੇ ਆਪਣੇ ਮੂੰਹ ਢਕੇ ਹੋਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਰਨਾਟਕ ਦੇ CM ਬਾਰੇ 4 ਦਿਨ ਬਾਅਦ ਵੀ ਨਹੀਂ ਹੋਇਆ ਫੈਸਲਾ, DK ਅਤੇ ਸਿਦਾਰਮਈਆ ਕਰਨਗੇ ਸੋਨੀਆ ਨਾਲ ਮੁਲਾਕਾਤ

NIA ਵਲੋਂ ਪੰਜਾਬ ਸਮੇਤ 6 ਸੂਬਿਆਂ ‘ਚ ਛਾਪੇਮਾਰੀ