- ਸਕੂਲ, ਡੀਐਲਐਫ ਵੈਲੀ, ਪੰਚਕੂਲਾ ਵਿੱਚ ਹੈ
- ਕੋਟਖਾਈ ਨੇੜੇ ਬਾਗੀ ਵਿੱਚ ਰੂਟਸ ਕੰਟਰੀ ਸਕੂਲ, ਐਚਪੀ ਦੇ ਵਿਰਾਸਤੀ ਬੋਰਡਿੰਗ ਸਕੂਲ ਦੀ ਪਹਿਲੀ ਸ਼ਾਖਾ
ਪੰਚਕੂਲਾ, 19 ਮਈ 2023 – ਇੱਥੇ ਡੀਐਲਐਫ ਦ ਵੈਲੀ ਵਿਖੇ ਸ਼ਿਵਾਲਿਕ ਦੀ ਤਲਹਟੀ ਦੇ ਸ਼ਾਂਤ ਵਾਤਾਵਰਨ ਵਿੱਚ ਸਥਿਤ ਰੂਟਸ ਕੰਟਰੀ ਸਕੂਲ (ਆਰਸੀਐਸ)
ਨੇ ਇਸ ਖੇਤਰ ਵਿੱਚ ਰਸਮੀ ਤੌਰ ‘ਤੇ ਉਦਘਾਟਨ ਦਾ ਐਲਾਨ ਕੀਤਾ ਹੈ। ਆਰਸੀਐਸ, ਪੰਚਕੂਲਾ, ਕੋਟਖਾਈ, ਹਿਮਾਚਲ ਪ੍ਰਦੇਸ਼ ਦੇ ਨੇੜੇ ਬਾਗੀ ਵਿੱਚ ਇੱਕ ਦੂਰਅੰਦੇਸ਼ੀ ਅਤੇ ਗਤੀਸ਼ੀਲ ਜੋੜੇ ਸੁਨੀਲ ਰੋਠਾ ਅਤੇ ਕ੍ਰਿਤੀ ਰੋਠਾ ਦੁਆਰਾ 2003 ਵਿੱਚ ਸਥਾਪਿਤ ਮਿਆਰੀ ਤੇ ਵਿਰਾਸਤੀ ਸਕੂਲ – ਰੂਟਸ ਕੰਟਰੀ ਸਕੂਲ ਦੀ ਪਹਿਲੀ ਸ਼ਾਖਾ ਹੈ। ਨਵੇਂ ਸਕੂਲ ਬਾਰੇ ਵੇਰਵੇ ਸਾਂਝੇ ਕਰਨ ਲਈ ਸਕੂਲ ਦੀ ਸਹਿ-ਸੰਸਥਾਪਕ ਕ੍ਰਿਤੀ ਰੋਠਾ ਅਤੇ ਆਰਸੀਐਸ, ਪੰਚਕੂਲਾ ਦੀ ਪ੍ਰਿੰਸੀਪਲ – ਸੂਜ਼ਨ ਭਾਗਰਾ ਦੁਆਰਾ ਇੱਕ ਪ੍ਰੈਸ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ।
ਰੂਟਸ ਕੰਟਰੀ ਸਕੂਲ ਦੀ ਇੱਕ ਸ਼ਾਨਦਾਰ ਇਮਾਰਤ ਹੈ ਜੋ ਸਾਰਿਆਂ ਦੀਆਂ ਅੱਖਾਂ ਦਾ ਤਾਰਾ ਬਣ ਗਈ ਹੈ। ਆਰਸੀਐਸ ਬਾਰੇ ਵਿਲੱਖਣ ਪਹਿਲੂ ਇਹ ਹੈ ਕਿ ਇਹ ਟ੍ਰਾਈਸਿਟੀ ਦਾ ਪਹਿਲਾ ਤੇ ਪੂਰੀ ਤਰ੍ਹਾਂ ਨਾਲ ਲੈਸ ਅਤਿ-ਆਧੁਨਿਕ ਡੇ-ਬੋਰਡਿੰਗ ਸਕੂਲ ਹੈ ਜਿਸ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਹਨ ਜੋ ਕਿ ਸਿੱਖਿਆ ਦੇ ਇੱਕ ਕਿਫਾਇਤੀ ਮਾਡਲ ਅਧੀਨ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
“ਅਸੀਂ ਚੰਡੀਗੜ੍ਹ ਰਾਜਧਾਨੀ ਖੇਤਰ ਵਿੱਚ ਇੱਕ ਮੁਕੰਮਲ ਡੇ ਬੋਰਡਿੰਗ ਦੇ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਮ ਤੌਰ ‘ਤੇ ਜੋ ਪਿਤਾ ਅਤੇ ਮਾਤਾ, ਦੋਵੇਂ ਅੱਜ ਕੱਲ੍ਹ ਕੰਮ ਕਰ ਰਹੇ ਹਨ ਉਨਾਂ ਲਈ ਸਾਡਾ ਸਕੂਲ ਵੱਡੀ ਰਾਹਤ ਵਜੋਂ ਜਾਣਿਆ ਜਾਵੇਗਾ ਤੇ ਨਾਲ ਹੀ ਇਕੱਲੀਆਂ ਮਾਤਾਵਾਂ ਅਤੇ ਪਿਤਾਵਾਂ ਨੂੰ ਵੀ ਫਾਇਦਾ ਹੋਵੇਗਾ। ਮਾਪਿਆਂ ਨੂੰ ਹੁਣ ਆਪਣੇ ਦਫ਼ਤਰ ਦੇ ਸਮੇਂ ਦੌਰਾਨ ਆਪਣੇ ਬੱਚਿਆਂ ਨੂੰ ਸਾਂਭਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ। ਸਕੂਲ ਬੱਚਿਆਂ ਨੂੰ ਡੇ-ਬੋਰਡਿੰਗ ਵਿੱਚ ਰੱਖੇਗਾ ਅਤੇ ਮਾਪੇ ਕੰਮ ਤੋਂ ਵਿਹਲੇ ਹੋਣ ‘ਤੇ ਆਪਣੇ ਵਾਰਡਾਂ ਨੂੰ ਚੁਣ ਸਕਣਗੇ,” ਕ੍ਰਿਤੀ ਰੋਠਾ ਨੇ ਕਿਹਾ।
“ਬੱਚੇ ਸਕੂਲ ਦੇ ਨਿਯਮਤ ਸਮੇਂ ਤੋਂ ਬਾਅਦ ਸੁਰੱਖਿਅਤ-ਪੇਸ਼ੇਵਰ ਹੱਥਾਂ ਵਿੱਚ ਹੋਣਗੇ ਅਤੇ ਉਨ੍ਹਾਂ ਨੂੰ ਸਿਹਤਮੰਦ ਭੋਜਨ ਅਤੇ ਆਰਾਮ ਮਿਲੇਗਾ। ਉਹ ਆਪਣਾ ਹੋਮਵਰਕ ਪੂਰਾ ਕਰਨਗੇ ਅਤੇ ਉਸਾਰੂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਇਹ ਸਭ ਬੱਚਿਅਆਂ ਦੇ ਸੈੱਲ ਫੋਨ ਤੇ ਲੈਪਟਾਪ ਆਦਿ ਦੇ ਸਕਰੀਨ ਟਾਈਮ ਨੂੰ ਘੱਟ ਕਰੇਗਾ। ਸਕੂਲ ਵਿੱਚ ਉਹਨਾਂ ਦੀ ਨਿਯਮਿਤ ਰੁਟੀਨ ਉਹਨਾਂ ਨੂੰ ਉਹਨਾਂ ਦੇ ਭਵਿੱਖੀ ਜੀਵਨ ਲਈ ਅਨੁਸ਼ਾਸਤ ਕਰੇਗੀ, ” ਕ੍ਰਿਤੀ ਨੇ ਅੱਗੇ ਕਿਹਾ।
ਸਕੂਲ ਵਿੱਚ ਲੜਕੇ ਅਤੇ ਲੜਕੀਆਂ ਲਈ ਬੰਕ ਬੈੱਡਾਂ ਵਾਲੇ ਵੱਖ-ਵੱਖ ਹੋਸਟਲ ਹਨ। ਆਰਸੀਐਸ ਪੰਚਕੂਲਾ ਕੋਲ ਹਰੇਕ ਸਹੂਲਤ ਹੈ – ਹਰੇਕ ਮੌਸਮ ਵਾਲਾ ਸਵਿਮਿੰਗ ਪੂਲ, ਘਰੇਲੂ ਬੇਕਰੀ ਵਾਲੀ ਰਸੋਈ, ਇਨਡੋਰ ਖੇਡਾਂ ਦਾ ਅਖਾੜਾ, ਇੱਕ ਸੰਗੀਤ ਰੂਮ, ਬਾਸਕਟਬਾਲ, ਕਰਾਟੇ ਆਦਿ ਸਿੱਖਣ ਦੀ ਸਹੂਲਤ ਹੈ। ਇੱਥੇ ਪੂਰੀ ਤਰ੍ਹਾਂ ਨਾਲ ਲੈਸ ਲਾਇਬ੍ਰੇਰੀ ਅਤੇ ਈ-ਲਾਇਬ੍ਰੇਰੀ ਵੀ ਹੈ। ਇੱਕ ਸਿਹਤ ਕੇਂਦਰ ਹੈ ਅਤੇ ਬੱਚਿਆਂ ਦੇ ਸਿਹਤ ਮੁੱਦਿਆਂ ‘ਤੇ ਡੂੰਘੀ ਨਜ਼ਰ ਰੱਖਣ ਲਈ ਸਹਾਇਕ ਹੈ।
ਵਰਣਨਯੋਗ ਹੈ ਕਿ ਸੁਨੀਲ ਰੋਠਾ ਜੋ ਐਚਪੀ ਵਿੱਚ ਬਾਗਾਂ ਦੇ ਮਾਲਕ ਵੀ ਹਨ, ਨੇ ਸਕੂਲੀ ਸਿੱਖਿਆ ਵਿੱਚ ਕੁਝ ਵੱਖਰਾ ਕਰਨ ਦੇ ਜਨੂੰਨ ਨਾਲ ਰੂਟਸ ਕੰਟਰੀ ਸਕੂਲ ਦੀ ਸਥਾਪਨਾ ਕੀਤੀ ਹੈ। ਕੋਟਖਾਈ ਨੇੜੇ ਬਾਗੀ ਵਿੱਚਲਾ ਆਰਸੀਐਸ, ਸੋਸਾਇਟੀ ਫਾਰ ਐਜੂਕੇਸ਼ਨ ਐਂਡ ਐਨਵਾਇਰਮੈਂਟਲ ਡਿਵੈਲਪਮੈਂਟ (ਐਸਈਈਡੀ) ਦੇ ਅਧੀਨ ਇੱਕ ਰਿਹਾਇਸ਼ੀ ਸਕੂਲ ਸਥਾਪਤ ਹੋਇਆ ਹੈ।
ਸੁਨੀਲ ਨੇ ਕਿਹਾ, “ਐਚਪੀ ਵਿੱਚ ਹਰੇ ਭਰੇ ਸੇਬ ਅਤੇ ਚੈਰੀ ਦੇ ਬਾਗਾਂ ਅਤੇ ਸੁੰਦਰ ਸੰਘਣੇ ਦਿਆਰ ਦੇ ਜੰਗਲਾਂ ਦੇ ਨਾਲ 9000 ਫੁੱਟ ਦੀ ਉਚਾਈ ‘ਤੇ ਆਰਸੀਐਸ ਸਥਾਪਤ ਕਰਨ ਦਾ ਵਿਚਾਰ, ਖੇਤਰ ਤੋਂ ਬੱਚਿਆਂ ਦੇ ਦੂਜੇ ਹਿੱਸਿਆਂ ਵਿੱਚ ਪ੍ਰਵਾਸ ਨੂੰ ਰੋਕਣਾ ਸੀ। ਦੇਸ਼ ਵਿੱਚ ਬਿਹਤਰ ਸਿੱਖਿਆ ਦੀ ਘਾਟ ਹੈ। ਐਚਪੀ ਸਕੂਲ 4 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਇਹ ਸਕੂਲ 2003 ਵਿੱਚ ਸਿਰਫ 21 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਸੀ। ਹੁਣ ਲਗਭਗ 1000 ਵਿਦਿਆਰਥੀ ਹਨ ਜਿੱਥੇ 450 ਵਿਦਿਆਰਥੀ ਭਾਰਤ ਅਤੇ ਵਿਦੇਸ਼ਾਂ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ।”
“ਸਾਡਾ ਟੀਚਾ ਆਰਸੀਐਸ, ਪੰਚਕੂਲਾ ਵਿਖੇ ਸਮਾਨ ਪੱਧਰ ਦੀਆਂ ਸਹੂਲਤਾਂ ਅਤੇ ਸਿੱਖਿਆ ਪ੍ਰਦਾਨ ਕਰਨਾ ਹੈ। ਪੰਚਕੂਲਾ ਸਕੂਲ ਇੱਕ ਅਜਿਹਾ ਫਿਨਿਸ਼ਿੰਗ ਸਕੂਲ ਹੋਵੇਗਾ ਜੋ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਦਾ ਹੈ ਅਤੇ ਪਾਲਿਸ਼ ਕਰਦਾ ਹੈ। ਅਸੀਂ ਵਿਦਿਆਰਥੀਆਂ ਨੂੰ ਅਸਲ ਦੁਨੀਆਂ ਵਿੱਚ ਜੀਊਣ ਵਾਲੀ ਸਿਖਲਾਈ ਦਿੰਦੇ ਹਾਂ, ਇਥੇ ਰੱਟਾ ਆਧਾਰਿਤ ਅਕਾਦਮਿਕ ਅਭਿਆਸ ਨਹੀਂ ਕੀਤਾ ਜਾਂਦਾ,” ਕ੍ਰਿਤੀ ਨੇ ਕਿਹਾ।
ਸੂਜ਼ਨ ਭਾਗਰਾ ਨੇ ਅੱਗੇ ਕਿਹਾ, “ਮੌਜੂਦਾ ਸਕੂਲ ਪ੍ਰੀ-ਨਰਸਰੀ ਤੋਂ ਸੱਤਵੀਂ ਕਲਾਸ ਤੱਕ ਹੈ । ਅਸੀਂ ਸਿੱਖਿਆ ਸ਼ਾਸਤਰ ਦੀ ਭਵਿੱਖਮੁਖੀ ਐਲਈਏਡੀ ਪ੍ਰਣਾਲੀ ਦੀ ਵਰਤੋਂ ਕਰਦੇ ਹਾਂ ਜੋ ਕਿ ਨਰਚਰਿੰਗ ਅਰਲੀ ਲਰਨਰਜ਼ (ਐਨਈਐਲ), ਸਿੰਗਾਪੁਰ ਪ੍ਰੋਗਰਾਮ ਦਾ ਅਹਿਮ ਹਿੱਸਾ ਹੈ ਅਤੇ ਐਨਸੀਈਆਰਟੀ ਦੁਆਰਾ ਨਿਰਧਾਰਤ ਕੀਤੀ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਅਨੁਸਾਰ ਹੈ।
ਇਥੇ ਵਿਸ਼ੇ ਇੱਕ ਹੁਨਰ ਦੇ ਰੂਪ ਵਿੱਚ ਪੜ੍ਹਾਏ ਜਾਂਦੇ ਹਨ ਅਤੇ ਸਾਡੀ ਪਹੁੰਚ ਵਿਦਿਆਰਥੀਆਂ ਨੂੰ ਕਰ ਕੇ ਸਿੱਖਣ ਲਈ ਤਿਆਰ ਕਰ ਰਹੀ ਹੈ। ਸਿੱਖਣ ਦੀ ਪ੍ਰਣਾਲੀ ਦੇ ਪਿੱਛੇ ਇੱਕ ਉਦੇਸ਼ ਹੁੰਦਾ ਹੈ ਜਿੱਥੇ ਅਸੀਂ ਵਿਦਿਆਰਥੀਆਂ ਨੂੰ ਅਜਿਹੇ ਨੇਤਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਵੈ-ਸੋਚ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਵਾਲੇ ਹੁੰਦੇ ਹਨ।”
ਆਰਸੀਐਸ ਆਪਣੀ ਵਾਤਾਵਰਣ ਪ੍ਰਣਾਲੀ ਦਾ ਮਾਣ ਕਰਦਾ ਹੈ ਜਿੱਥੇ ਬੱਚਿਆਂ ਨੂੰ ਘਰ ਤੋਂ ਦੂਰ ਘਰ ਦਾ ਅਹਿਸਾਸ ਹੁੰਦਾ ਹੈ ਅਤੇ ਗਿਆਨ, ਨੈਤਿਕਤਾ ਅਤੇ ਕਦਰਾਂ-ਕੀਮਤਾਂ ਦੀ ਪ੍ਰਾਪਤੀ ਹੁੰਦੀ ਹੈ, ਇਸ ਤਰ੍ਹਾਂ ਉਹਨਾਂ ਵਿੱਚ ਇੱਕ ਮਜ਼ਬੂਤ ਚਰਿੱਤਰ ਦੀ ਨੀਂਹ ਰੱਖੀ ਜਾਂਦੀ ਹੈ।