ਖੰਨਾ ‘ਚ ਆਵਾਰਾ ਕੁੱਤਿਆਂ ਨੂੰ ਖਾਣੇ ‘ਚ ਪਾ ਕੇ ਦਿੱਤਾ ਜ਼ਹਿਰ, 20 ਤੋਂ ਵੱਧ ਕੁੱਤਿਆਂ ਦੀ ਮੌਤ

ਖੰਨਾ, 19 ਮਈ 2023 – ਖੰਨਾ ਦੇ ਲਲਹੇੜੀ ਰੋਡ ‘ਤੇ ਸਥਿਤ ਕੇਹਰ ਸਿੰਘ ਕਾਲੋਨੀ ‘ਚ ਕੁਝ ਸ਼ਰਾਰਤੀ ਅਨਸਰਾਂ ਨੇ ਆਵਾਰਾ ਕੁੱਤਿਆਂ ਨੂੰ ਲੱਡੂ ‘ਚ ਜ਼ਹਿਰ ਪਾ ਦਿੱਤਾ, ਜਿਸ ਕਾਰਨ 20 ਤੋਂ ਵੱਧ ਕੁੱਤਿਆਂ ਦੀ ਮੌਤ ਹੋ ਗਈ ਹੈ। ਜਿਵੇਂ ਹੀ ਕੁੱਤਿਆਂ ਦੀ ਮੌਤ ਦੀ ਖਬਰ ਫੈਲੀ ਤਾਂ ਲੋਕਾਂ ‘ਚ ਹੜਕੰਪ ਮੱਚ ਗਿਆ।

ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੂੰ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਲਾਕਾ ਵਾਸੀਆਂ ਅਸ਼ੋਕ ਕੁਮਾਰ, ਕਰਮਪਾਲ, ਧੀਰ ਸਿੰਘ, ਕਾਲਾ, ਜੋਗਿੰਦਰ ਸਿੰਘ, ਬੱਬੂ ਅਤੇ ਲਖਵਾਰ ਸਿੰਘ ਨੇ ਦੱਸਿਆ ਕਿ ਕੱਲ੍ਹ ਤੱਕ ਇਲਾਕੇ ਵਿੱਚ ਕਰੀਬ 20 ਤੋਂ 25 ਕੁੱਤੇ ਆਵਾਰਾ ਘੁੰਮ ਰਹੇ ਸਨ ਪਰ ਅੱਜ ਇਹ ਸਾਰੇ ਹੀ ਅਚਾਨਕ ਲਾਪਤਾ ਹਨ। ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕਈ ਲਾਸ਼ਾਂ ਨੂੰ ਲੋਕਾਂ ਨੇ ਦੱਬ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਕੁੱਤਿਆਂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਇਲਾਕੇ ਵਿੱਚ ਕਈ ਕੁੱਤੇ ਉਲਟੀਆਂ ਕਰ ਰਹੇ ਸਨ, ਜਿਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਕੁੱਤਿਆਂ ਨੂੰ ਜ਼ਹਿਰ ਦੇਣ ਅਤੇ ਮਾਰਨ ਦੇ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਗਰ ਕੌਂਸਲ ਦੇ ਈਓ ਹਰਪਾਲ ਸਿੰਘ ਵੀ ਟੀਮ ਸਮੇਤ ਜਾਂਚ ਵਿੱਚ ਲੱਗੇ ਹੋਏ ਹਨ।

ਡੀਐਸਪੀ ਟਰੇਨੀ ਐਡੀਸ਼ਨਲ ਐਸਐਚਓ ਮਨਦੀਪ ਕੌਰ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਪੰਜ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਰਨ ਵਾਲੇ ਕੁੱਤਿਆਂ ਦੀ ਗਿਣਤੀ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕੁੱਤਿਆਂ ਨੂੰ ਜ਼ਹਿਰ ਦੇ ਕੇ ਕੌਣ ਮਾਰ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

SGPC ਨੇ ਬੁਲਾਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਲਿਆ ਜਾ ਸਕਦਾ ਹੈ ਵੱਡਾ ਫੈਸਲਾ !

ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ 11 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ