ਕਰੰਟ ਲੱਗਣ ਨਾਲ ਪਰਵਾਸੀ ਖੇਤ ਮਜ਼ਦੂਰ ਦੀ ਮੌ+ਤ: ਖੇਤ ‘ਚ ਸਪਰੇਅ ਕਰਦੇ ਹੋਏ ਲੱਗਿਆ ਕਰੰਟ

  • ਬਿਜਲੀ ਦੀ ਲਟਕਦੀ ਤਾਰਾਂ ਨੂੰ ਛੂਹਣ ਨਾਲ ਲੱਗਿਆ ਕਰੰਟ

ਲੁਧਿਆਣਾ, 20 ਮਈ 2023 – ਲੁਧਿਆਣਾ ‘ਚ ਕਰੰਟ ਲੱਗਣ ਨਾਲ ਪਰਵਾਸੀ ਖੇਤ ਮਜ਼ਦੂਰ ਦੀ ਮੌਤ ਹੋ ਗਈ ਹੈ। ਪਰਵਾਸੀ ਖੇਤ ਮਜ਼ਦੂਰ ਖੇਤਾਂ ਵਿੱਚ ਮੱਕੀ ਦੇ ਖੇਤ ‘ਚ ਸਪਰੇਅ ਕਰ ਰਿਹਾ ਸੀ। ਅਚਾਨਕ ਖੇਤਾਂ ਵਿੱਚ ਲਟਕਦੀ ਬਿਜਲੀ ਦੀ ਤਾਰਾਂ ਉਸ ਦੇ ਸਰੀਰ ਨੂੰ ਛੂਹ ਗਈਆਂ। ਇਸ ਕਾਰਨ ਉਸ ਨੂੰ ਜ਼ੋਰਦਾਰ ਝਟਕਾ ਲੱਗਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਦੀ ਪਛਾਣ ਰਾਕੇਸ਼ ਕੁਮਾਰ (20) ਵਾਸੀ ਬਾਲੀਬੇਗ ਬਸਤੀ ਵਜੋਂ ਹੋਈ ਹੈ।

ਰਾਕੇਸ਼ ਕੁਮਾਰ ਆਪਣੇ 9 ਸਾਥੀਆਂ ਨਾਲ ਮੱਕੀ ਦੀ ਫਸਲ ‘ਤੇ ਸਪਰੇਅ ਕਰਨ ਲਈ ਮਾਛੀਵਾੜਾ ਆਇਆ ਹੋਇਆ ਸੀ। ਰਾਕੇਸ਼ ਦੀ ਮੌਤ ਤੋਂ ਤੁਰੰਤ ਬਾਅਦ ਉਸ ਦੇ ਸਾਥੀਆਂ ਨੇ ਮਾਛੀਵਾੜਾ ਥਾਣੇ ਨੂੰ ਸੂਚਨਾ ਦਿੱਤੀ। ਥਾਣਾ ਮੁਖੀ ਦਵਿੰਦਰਪਾਲ ਸਿੰਘ ਮੌਕੇ ’ਤੇ ਪੁੱਜੇ। ਬਿਜਲੀ ਸਪਲਾਈ ਬੰਦ ਕਰਕੇ ਪੁਲੀਸ ਨੇ ਰਾਕੇਸ਼ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।

ਘਟਨਾ ਦੀ ਸੂਚਨਾ ਕਿਸਾਨ ਰਾਕੇਸ਼ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਰਾਕੇਸ਼ ਦੇ ਚਾਚਾ ਦਯਾਨੰਦ ਮਹਿਤੋ ਨੇ ਦੱਸਿਆ ਕਿ ਖੇਤ ਵਿੱਚੋਂ ਲੰਘਦੀ ਬਿਜਲੀ ਦੀ ਤਾਰ ਹੇਠ ਆਉਣ ਕਾਰਨ ਉਸ ਦੇ ਭਤੀਜੇ ਦੀ ਮੌਤ ਹੋ ਗਈ।

ਖੇਤ ਮਾਲਕ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਲਾਈਟ ਉਨ੍ਹਾਂ ਦੇ ਖੇਤ ਦੇ ਪਿਛਲੇ ਪਾਸੇ ਤੋਂ ਜਾਂਦੀ ਹੈ। ਇਸ ਕਾਰਨ ਉਥੋਂ ਤਾਰ ਵਿਛਾਈ ਗਈ ਸੀ। ਤਾਰਾਂ ਢਿੱਲੀਆਂ ਹੋ ਗਈਆਂ ਸਨ। ਰਾਕੇਸ਼ ਦਾ ਹੱਥ ਤਾਰ ਨੂੰ ਛੂਹ ਗਿਆ ਅਤੇ ਉਸ ਦੀ ਮੌਤ ਹੋ ਗਈ। ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੰਡੋਨੇਸ਼ੀਆ ‘ਚ ਫਸੇ ਅੰਮ੍ਰਿਤਸਰ ਦੇ 2 ਨੌਜਵਾਨ: ਪੁਲਿਸ ਨੇ ਕ+ਤ+ਲ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ

ਅੰਡੇਮਾਨ-ਨਿਕੋਬਾਰ ‘ਚ ਪਹੁੰਚਿਆ ਮਾਨਸੂਨ: ਪੰਜਾਬ ‘ਚ ਪਾਰਾ 39 ਡਿਗਰੀ ਤੱਕ ਪਹੁੰਚਿਆ