ਚੰਡੀਗੜ੍ਹ, 20 ਮਈ 2023 – ਰਾਜਸਥਾਨ ਰਾਇਲਸ ਨੇ ਸ਼ੁੱਕਰਵਾਰ ਦੀ ਰਾਤ ਧਰਮਸ਼ਾਲਾ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਮੈਚ ਨੰਬਰ 66 ’ਚ ਪੰਜਾਬ ਕਿੰਗਸ ’ਤੇ ਚਾਰ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਆਰਆਰ ਨੇ ਸਿਧਾਂਤਕ ਰੂਪ ਨਾਲ ਪਲੇਆਫ ਦੀ ਦੌੜ ’ਚ ਖੁਦ ਨੂੰ ਬਣਾਈ ਰੱਖਿਆ ਹੈ।
ਰਾਇਲਸ ਨੂੰ ਜਿੱਤ ਦੇ ਲਈ 188 ਰਨਾਂ ਦਾ ਟਾਰਗੇਟ ਮਿਲਿਆ ਅਤੇ ਉਹ 19.4 ਓਵਰਾਂ ’ਚ 189/6 ਬਣਾ ਕੇ ਮੈਚ ਜਿੱਤ ਗਏ। ਇਸ ’ਚ ਸ਼ਿਮਰੋਨ ਹੇਟਮੇਅਰ 46 (28 ਬਾਲਾਂ, 4X4, 3X6) ਸਲਾਮੀ ਬੱਲੇਬਾਜ ਯਸ਼ਸਵੀ ਜਾਇਸਵਾਲ 50 (36 ਬਾਲਾਂ, 8X4) ਅਤੇ ਦੇਵਦੱਤ ਪਡੀਕੱਲ 51 (30 ਬਾਲਾਂ, 5X4, 3X6) ਨੇ ਆਪਣੇ ਮਹੱਤਵਪੂਰਣ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਸੈਮ ਕਰਨ ਦੇ ਨਾਬਾਦ 49 (31 ਬਾਲਾਂ, 4X4, 2X6), ਜਿਤੇਸ਼ ਸ਼ਰਮਾ ਦੇ 44 (28 ਬਾਲਾਂ, 3X4, 3X6) ਅਤੇ ਐਮ ਸ਼ਾਹਰੁਖ ਖਾਨ ਦੇ ਨਾਬਾਦ 41 (23 ਬਾਲਾਂ, 4X4, 2X6) ਦੀ ਬਦੌਲਤ ਪੀਬੀਕੇਐਸ ਨੇ ਪੰਜ ਵਿਕਟਾਂ ’ਤੇ 187 ਰਨਾਂ ਦਾ ਸਕੋਰ ਬਣਾਇਆ।
ਇਸ ਜਿੱਤ ਨਾਲ ਰਾਇਲਸ ਨੇ ਆਪਣੇ ਸਾਰੇ ਲੀਗ ਮੁਕਾਬਲੇ ਖੇਡਣ ਦੇ ਬਾਅਦ 14 ਅੰਕ ਇਕੱਠੇ ਕੀਤੇ ਹਨ, ਜਦੋਂ ਕਿ ਪੀਬੀਕੇਐਸ ਨੇ 14 ਮੈਚਾਂ ’ਚੋਂ 12 ਅੰਕਾਂ ਦੇ ਨਾਲ ਆਪਣਾ ਸੀਜਨ ਖਤਮ ਕੀਤਾ। ਰਾਇਲਸ ਪੰਜਵੇਂ ਸਥਾਨ ’ਤੇ ਆ ਗਏ ਹਨ ਅਤੇ ਟੂਰਨਾਮੈਂਟ ’ਚ ਹੁਣ ਉਨ੍ਹਾਂ ਦੀ ਕਿਸਮਤ ਹੋਰ ਟੀਮਾਂ ਦੇ ਬਾਕੀ ਮੈਚਾਂ ਦੇ ਨਤੀਜਿਆਂ ’ਤੇ ਨਿਰਭਰ ਕਰਦੀ ਹੈ ਕਿਉਂਕਿ ਰਾਇਲ ਚੈਲੇਂਜਰਸ ਬੰਗਲੌਰ ਅਤੇ ਮੁੰਬਈ ਇੰਡੀਅੰਸ ਦੇ ਕੋਲ 14-14 ਅੰਕ ਹਨ।
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪ੍ਰਗਿਆਨ ਓਝਾ ਨੇ ਰਾਇਲਸ ਦੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ, ‘ਮੈਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਦੇ ਲਈ ਬਹੁਤ ਦੇਰ ਹੋ ਚੁੱਕੀ ਹੈ। ਇੱਕ ਟੀਮ, ਜਿਸਨੂੰ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਟਾਪ ਚਾਰ ’ਚ ਰੱਖਿਆ ਸੀ, ਪਰ ਹੁਣ ਦੇਖਦੇ ਹਾਂ ਕਿ ਉਹ ਉਦੋਂ ਅੱਗੇ ਵਧ ਸਕਦੇ ਹਨ ਜਦੋਂ ਦੌੜ ’ਚ ਸ਼ਾਮਲ ਦੂਜੀਆਂ ਟੀਮਾਂ ਆਪਣੇ ਮੈਚ ਹਾਰ ਜਾਣ। ਅੱਜ ਉਹ ਜਿਸ ਹਾਲਾਤ ’ਚ ਹਨ ਉਹ ਉਨ੍ਹਾਂ ਨੇ ਖੁਦ ਪੈਦਾ ਕੀਤਾ ਹੈ।’
ਉਨ੍ਹਾਂ ਨੇ ਅੱਗੇ ਕਿਹਾ, ‘ਇਹ ਕੁਝ ਅਜਿਹਾ ਹੈ ਜਿਸਦੇ ਬਾਰੇ ’ਚ ਉਨ੍ਹਾਂ ਨੇ ਸੋਚਣਾ ਹੈ। ਜਿਵੇਂ ਕਿ ਰੈਨਾ (ਸੁਰੇਸ਼) ਨੇ ਦੱਸਿਆ ਕਿ ਸੰਜੂ ਸੈਮਸਨ ਅਤੇ ਜੋਸ ਬਟਲਰ 14 ਮੈਚਾਂ ’ਚੋਂ ਪੰਜ ’ਚ ਜੀਰੋ ’ਤੇ ਆਊਟ ਹੋਏ। ਫਿਰ ਉਨ੍ਹਾਂ ਨੇ ਬਾਲਰਾਂ ਦੀ ਤਲਾਸ਼ ’ਚ ਛੱਡ ਦਿੱਤਾ ਗਿਆ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੇ ਬਾਲਰਾਂ ਦੀ ਵਰਤੋਂ ਕੀਤੀ, ਛੋਟੀਆਂ ਛੋਟੀਆਂ ਚੀਜਾਂ ਨਾਲ ਹੀ ਕੁਝ ਵੱਡਾ ਹੁੰਦਾ ਹੈ ਅਤੇ ਇਹ ਆਖਰੀ ਨਤੀਜੇ ’ਚ ਦਿਖਾਈ ਦਿੰਦਾ ਹੈ।’
ਇੱਕ ਹੋਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਜਾਇਸਵਾਲ ਦੇ ਬਾਰੇ ’ਚ ਗੱਲ ਕਰਦੇ ਹੋਏ ਕਿਹਾ, ‘ਉਨ੍ਹਾਂ ਦੀ ਬੈਟਿੰਗ ’ਚ ਨਿਸ਼ਚਿਤ ਰੂਪ ਨਾਲ ਧੀਰਜ ਹੈ। ਉਨ੍ਹਾਂ ਦੀ ਬਾਡੀ ਲੈਂਗਵੇਜ ’ਚ ਇੱਕ ਅਲੱਗ ਤਰ੍ਹਾਂ ਦੀ ਊਰਜਾ ਹੈ, ਉਹ ਆਪਣੀ ਟੀਮ ਦੇ ਲਈ ਲਗਾਤਾਰ ਰਨ ਬਣਾਉਂਦੇ ਹਨ। ਇਸਦਾ ਕਰੈਡਿਟ ਮੈਂ ਕੁਮਾਰ ਸੰਗਾਕਾਰਾ ਨੂੰ ਦੇਵਾਂਗਾ ਜਿਹੜੇ ਉਨ੍ਹਾਂ ਦੇ ਡਗਆਊਟ ’ਚ ਬੈਠੇ ਹਨ। ਉਹ (ਜਾਇਸਵਾਲ) ਇੱਕ ਅਲੱਗ ਤਰ੍ਹਾਂ ਦਾ ਖਿਡਾਰੀ ਹੈ। ਉਹ ਦਬਦਬਾ ਬਣਾਉਂਦੇ ਹੋਏ ਦਿਸ ਰਿਹਾ ਹੈ ਅਤੇ ਕੋਈ ਵੀ ਖਿਡਾਰੀ ਜਿਹੜਾ ਇਸ ਪ੍ਰਾਰੂਪ ’ਚ ਦਬਦਬਾ ਬਣਾਉਂਦਾ ਦਿਸਦਾ ਹੈ, ਉਹ ਇੱਕ ਅਲੱਗ ਪੱਧਰ ’ਤੇ ਪਹੁੰਚ ਜਾਂਦਾ ਹੈ। ਉਸਦੇ ਕੋਲ ਉਹ ਸਾਰੇ ਗੁਣ ਹਨ।’
ਸ਼ਨੀਵਾਰ ਨੂੰ ਦੁਪਿਹਰ 3:30 ਵਜੇ ਦਿੱਲੀ ਕੈਪੀਟਲਸ ਦੀ ਭਿੜਤ ਚੇਨੰਈ ਸੂਪਰ ਕਿੰਗਸ ਦੇ ਨਾਲ ਹੋਵੇਗੀ, ਜਦੋਂ ਕਿ ਸ਼ਾਮੀ 7:30 ਵਜੇ ਕਲਕੱਤਾ ਨਾਈਟ ਰਾਈਡਰਸ ਦਾ ਸਾਹਮਣਾ ਲਖਨਊ ਸੂਪਰ ਜਾਇੰਟਸ ਦੇ ਨਾਲ ਹੋਵੇਗਾ।