ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ਅੱਗੋਂ ਵਿਰਾਸਤੀ ਤੋਪ ਚੋਰੀ

ਚੰਡੀਗੜ੍ਹ, 20 ਮਈ 2023 – ਚੰਡੀਗੜ੍ਹ ਸੈਕਟਰ 1 ਸਥਿਤ ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ਤੋਂ ਕਰੀਬ 3 ਫੁੱਟ ਲੰਬੀ ਅਤੇ 300 ਕਿਲੋ ਵਜ਼ਨ ਵਾਲੀ ਵਿਰਾਸਤੀ ਤੋਪ ਚੋਰੀ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਤੋਪ ਆਜ਼ਾਦੀ ਤੋਂ ਪਹਿਲਾਂ ਦੀ ਹੈ ਅਤੇ ਇਸ ਨੂੰ ਪ੍ਰਦਰਸ਼ਨੀ ਲਈ ਗੇਟ ਦੇ ਕੋਲ ਰੱਖਿਆ ਗਿਆ ਸੀ। ਇਹ ਤੋਪ ਲਗਭਗ ਇੱਕ ਦਹਾਕੇ ਤੋਂ ਇੱਥੇ ਮੌਜੂਦ ਹੈ।

ਚੋਰੀ ਦੇ ਇਸ ਮਾਮਲੇ ਵਿੱਚ ਸੈਕਟਰ-3 ਥਾਣਾ ਪੁਲੀਸ ਨੇ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕਰਕੇ ਤੋਪਾਂ ਅਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਤੋਪ ਬਹੁਤ ਭਾਰੀ ਹੈ ਅਤੇ ਕੋਈ ਵੀ ਵਿਅਕਤੀ ਇਸ ਨੂੰ ਚੋਰੀ ਨਹੀਂ ਕਰ ਸਕਦਾ। ਇਸ ਵਿੱਚ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਦੀ ਦੱਸੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਹਰ ਗ੍ਰੰਟੀ ਤੇ ਵਾਅਦਾ ਕਰ ਰਹੀ ਪੂਰਾ, ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸ਼ਾਸਨ ਸਰਕਾਰ ਦੀ ਤਰਜੀਹ – ਹਰਜੋਤ ਬੈਂਸ

ਚਿੱਟੇ ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌ+ਤ