ਲੁਧਿਆਣਾ, 21 ਮਈ 2023 – ਲੁਧਿਆਣਾ ‘ਚ ਪੁਲਿਸ ਨੇ ਸ਼ਾਹਪੁਰ ਰੋਡ ‘ਤੇ ਛਾਪੇਮਾਰੀ ਕਰਕੇ ਬਰਾਂਡ ਦੇ ਡੁਪਲੀਕੇਟ ਉਤਪਾਦਾਂ ਦੇ ਸਟਾਕ ਦਾ ਪਰਦਾਫਾਸ਼ ਕੀਤਾ ਹੈ। ਗੋਦਾਮ ‘ਚੋਂ ਵੱਡੀ ਮਾਤਰਾ ‘ਚ ਨਕਲੀ ਮਸਾਲੇ, ਟਾਟਾ ਟੀ ਵਰਗੀਆਂ ਕੰਪਨੀਆਂ ਦੇ ਡੱਬੇ ਮਿਲੇ ਹਨ। ਪੁਲਿਸ ਨੇ ਇਹ ਕਾਰਵਾਈ ਨੋਇਡਾ ਵਿਹਾਰ ਵਾਸੀ ਨਿਹਾਰ ਅਗਰਵਾਲ ਨਾਮ ਦੇ ਵਿਅਕਤੀ ਦੀ ਸ਼ਿਕਾਇਤ ‘ਤੇ ਕੀਤੀ ਹੈ। ਗੁਦਾਮ ਤੋਂ ਮਹਾਂਨਗਰ ਦੀਆਂ ਦੁਕਾਨਾਂ ਤੱਕ ਨਕਲੀ ਸਾਮਾਨ ਸਪਲਾਈ ਕੀਤਾ ਜਾ ਰਿਹਾ ਸੀ।
ਛਾਪੇਮਾਰੀ ਦੌਰਾਨ ਪੁਲੀਸ ਨੇ ਗੋਦਾਮ ਮਾਲਕ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਮਨੋਜ ਕੁਮਾਰ ਨੂੰ ਮੌਕੇ ’ਤੇ ਬੁਲਾ ਕੇ ਚੈਕਿੰਗ ਕੀਤੀ। ਇੱਥੇ ਵੱਡੀ ਗਿਣਤੀ ਵਿੱਚ ਨਕਲੀ ਉਤਪਾਦ ਮਿਲੇ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਗੋਦਾਮ ਵਿੱਚੋਂ ਐਸਸੀ ਜੌਹਨਸਨ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ-ਟੀ ਸਮੇਤ ਵੱਖ-ਵੱਖ ਕੰਪਨੀਆਂ ਦੇ 90 ਬਕਸੇ ਬਰਾਮਦ ਹੋਏ ਹਨ।
ਪੁਲੀਸ ਨੇ ਮਨੋਜ ਸਮੇਤ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਤੋਂ ਬਾਅਦ ਆਸਪਾਸ ਦੇ ਹੋਰ ਮਾਲਕ ਆਪਣੇ ਗੋਦਾਮਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ। ਪੁਲੀਸ ਨੂੰ ਸ਼ੱਕ ਹੈ ਕਿ ਇਸ ਪੱਧਰ ਦੇ ਗੋਦਾਮ ਹੋਰ ਥਾਵਾਂ ’ਤੇ ਬਣਾਏ ਗਏ ਹਨ, ਜੋ ਸ਼ਹਿਰ ਵਿੱਚ ਨਕਲੀ ਸਾਮਾਨ ਦੀ ਸਪਲਾਈ ਕਰ ਰਹੇ ਹਨ।