ਮਸ਼ਹੂਰ ਟੀਵੀ ਅਦਾਕਾਰਾ ਵੈਭਵੀ ਉਪਾਧਿਆਏ ਦਾ ਸੜਕ ਹਾਦਸੇ ‘ਚ ਦੇਹਾਂਤ

  • ਹਿਮਾਚਲ ਪ੍ਰਦੇਸ਼ ‘ਚ ਵਾਪਰਿਆ ਸੜਕ ਹਾਦਸਾ,
  • ਖਾਈ ਵਿੱਚ ਡਿੱਗੀ ਕਾਰ

ਮੁੰਬਈ 24 ਮਈ 2023 – ਮਸ਼ਹੂਰ ਟੀਵੀ ਅਦਾਕਾਰਾ ਵੈਭਵੀ ਉਪਾਧਿਆਏ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਸਾਰਾਭਾਈ ਵਰਸੇਜ ਸਾਰਾਭਾਈ ਚ ਜੈਸਮੀਨ ਦਾ ਰੋਲ ਅਦਾ ਕਰਨ ਵਾਲੀ 32 ਸਾਲਾਂ ਵੈਭਵੀ ਉਪਾਧਿਆਏ ਦੀ ਹਿਮਾਚਲ ਪ੍ਰਦੇਸ਼ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਵੈਭਵੀ ਉਪਾਧਿਆਏ ਦੀ ਮੌਤ ਦੀ ਖ਼ਬਰ ਨਾਲ ਪੂਰੀ ਇੰਡਸਟਰੀ ਚ ਜਤਾਇਆ ਜਾ ਰਿਹਾ। ਵੈਭਵੀ ਉਪਾਧਿਆਏ ਦਾ ਸਸਕਾਰ ਅੱਜ 11 ਵਜੇ ਮੁੰਬਈ ਚ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਅਦਾਕਾਰਾ ਦਾ ਹਾਦਸਾ ਕੱਲੂ ਦੇ ਬੰਜਰ ‘ਚ ਕੱਲ੍ਹ ਯਾਨੀ ਸੋਮਵਾਰ ਨੂੰ ਹੋਇਆ। ਅਦਾਕਾਰਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਵੈਭਵੀ ਉਪਾਧਿਆਏ ਆਪਣੇ ਮੰਗੇਤਰ ਨਾਲ ਕਾਰ ‘ਚ ਸਫਰ ਕਰ ਰਹੀ ਸੀ। ਉਹ ਤੀਰਥਨ ਘਾਟੀ ਵਿੱਚ ਸੈਰ ਕਰਨ ਜਾ ਰਹੀ ਸੀ। ਪਰ ਇੱਕ ਮੋੜ ‘ਤੇ ਗੱਡੀ ਕੰਟਰੋਲ ਗੁਆ ਬੈਠੀ ਅਤੇ ਅਦਾਕਾਰਾ ਹਾਦਸੇ ਦਾ ਸ਼ਿਕਾਰ ਹੋ ਗਈ। ਅਦਾਕਾਰਾ ਦੀ ਕਾਰ ਖਾਈ ਵਿੱਚ ਡਿੱਗ ਗਈ।

ਹਾਦਸੇ ਦੇ ਸਮੇਂ ਵੈਭਵੀ ਦੇ ਮੰਗੇਤਰ ਜੈ ਸੁਰੇਸ਼ ਗਾਂਧੀ ਵੀ ਮੌਜੂਦ ਸਨ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਬੰਜਰ ਹਸਪਤਾਲ ਵਿਚ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਵੈਭਵੀ ਆਪਣੇ ਮੰਗੇਤਰ ਜੈ ਸੁਰੇਸ਼ ਗਾਂਧੀ ਨਾਲ ਆਪਣੀ ਫਾਰਚੂਨਰ ਕਾਰ ‘ਚ ਬੰਜਰ ਦੀ ਤੀਰਥਨ ਘਾਟੀ ਦੇ ਦਰਸ਼ਨਾਂ ਲਈ ਜਾ ਰਹੀ ਸੀ। ਇਸੇ ਦੌਰਾਨ ਬੰਜਰ ਨੇੜੇ ਸਿੱਧਵਾ ਵਿਖੇ ਉਸ ਦੀ ਗੱਡੀ ਬੇਕਾਬੂ ਹੋ ਗਈ ਅਤੇ ਉਹ ਸੜਕ ਤੋਂ ਕਰੀਬ 50 ਫੁੱਟ ਹੇਠਾਂ ਡਿੱਗ ਗਈ।

ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਜਦੋਂ ਤੱਕ ਪੁਲਸ ਨੇ ਵੈਭਵੀ ਨੂੰ ਕਾਰ ‘ਚ ਦੇਖਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਜੈ ਸੁਰੇਸ਼ ਗਾਂਧੀ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਦਾ ਇਲਾਜ ਬੰਜਰ ਹਸਪਤਾਲ ‘ਚ ਕੀਤਾ ਗਿਆ।

ਡੀਐਸਪੀ ਬੰਜਰ ਸ਼ੇਰ ਸਿੰਘ ਨੇ ਦੱਸਿਆ ਕਿ ਦੋਵੇਂ ਬੰਜਰ ਦੀ ਤੀਰਥਨ ਘਾਟੀ ਦੇ ਦਰਸ਼ਨਾਂ ਲਈ ਆ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਵੈਭਵੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੰਜਰ ਪੁਲਸ ਦੀ ਟੀਮ ਹੁਣ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ED ਵਲੋਂ AAP ਲੀਡਰ ਸੰਜੇ ਸਿੰਘ ਦੇ ਕਰੀਬੀਆਂ ਦੇ ਘਰਾਂ ‘ਤੇ ਛਾਪੇਮਾਰੀ

‘ਅਨੁਪਮਾ’ ਫੇਮ ਅਦਾਕਾਰ ਨਿਤੇਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ+ਤ