ਸ਼ਿਵ ਸੈਨਾ ਆਗੂ ਦੇ ਬੇਟੇ ‘ਤੇ ਤੇਜ਼ਧਾਰ ਹ+ਥਿਆਰਾਂ ਨਾਲ ਹਮਲਾ

ਲੁਧਿਆਣਾ, 24 ਮਈ 2023 – ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਦੇ ਬੇਟੇ ਅਤੇ ਉਸ ਦੇ ਸਾਥੀ ‘ਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਦਾ ਪੁੱਤਰ ਰਾਜਨ ਗਿਰੀ ਆਪਣੇ ਸਾਥੀ ਸਮਨਦੀਪ ਸਿੰਘ ਨਾਲ ਕਰੂਜ਼ ਕਾਰ ਵਿੱਚ ਘਰ ਜਾ ਰਿਹਾ ਸੀ।

ਇਸ ਦੌਰਾਨ ਕ੍ਰਿਸ਼ਨਾ ਨਗਰ ਸਥਿਤ ਬਾਬਾ ਬਾਲਕ ਨਾਥ ਮੰਦਰ ਨੇੜੇ ਕੁਝ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਰਾਜਨ ਗਿਰੀ ਅਤੇ ਉਸਦੇ ਦੋਸਤ ਦੀ ਕੁੱਟਮਾਰ ਕੀਤੀ। ਦੋਵਾਂ ਨੌਜਵਾਨਾਂ ਨੇ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।

ਰਾਜਨ ਗਿਰੀ ਅਤੇ ਉਸ ਦੇ ਦੋਸਤ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ। ਰਾਜਨ ਗਿਰੀ ਨੂੰ ਕਾਫੀ ਅੰਦਰੂਨੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਹਮਲਾਵਰਾਂ ਦੀ ਇਸ ਦਹਿਸ਼ਤ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਬਦਮਾਸ਼ਾਂ ਨੇ ਇਹ ਹਮਲਾ ਕਿਉਂ ਕੀਤਾ, ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਰਾਜਨ ਗਿਰੀ ਦੇ ਬਿਆਨ ਦਰਜ ਕਰਕੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

AAP ਨੇ ਕੇਂਦਰ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ: ਦੋਸ਼ ਲਾਉਂਦਿਆਂ ਕਿਹਾ- ਕੇਂਦਰ ਸੂਬਾ ਸਰਕਾਰਾਂ ਨੂੰ ਕੰਮ ਕਰਨ ਤੋਂ ਰੋਕ ਰਹੀ

ਦਿਲ ਦਹਿਲਾਉਣ ਵਾਲੀ ਵਾਰਦਾਤ, ਹਮਲਾਵਰਾਂ ਨੇ ਵੱਢਿਆ ਨੌਜਵਾਨ ਦਾ ਹੱਥ