- 4 ਵਿਅਕਤੀ ਜ਼ਖਮੀ
- ਜ਼ਖਮੀਆਂ ਨੂੰ ਲੈ ਕੇ ਪਹੁੰਚੇ ਕੌਂਸਲਰ ਦੀ ਕਾਰ ਦੀ ਭੰਨ-ਤੋੜ
ਲੁਧਿਆਣਾ, 26 ਮਈ 2023 – ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਸ਼ਰਾਰਤੀ ਅਨਸਰਾਂ ਵੱਲੋਂ ਕੌਂਸਲਰ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਕੁੱਝ ਲੋਕਾਂ ‘ਤੇ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਟਿੱਬਾ ਰੋਡ ਸਥਿਤ ਚਰਨ ਨਗਰ ਇਲਾਕੇ ਵਿੱਚ ਦੇਰ ਸ਼ਾਮ ਕੁਝ ਲੋਕ ਆਪਸ ਵਿੱਚ ਭਿੜ ਗਏ। ਜਿਸ ਤੋਂ ਬਾਅਦ ਵਾਰਡ ਨੰਬਰ 13 ਦੇ ਕੌਂਸਲਰ ਸਰਬਜੀਤ ਸਿੰਘ ਆਪਣੀ ਇਨੋਵਾ ਕਾਰ ਵਿੱਚ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਆਏ।
ਇਸ ਦੌਰਾਨ ਬਦਮਾਸ਼ਾਂ ਨੇ ਸਿਵਲ ਹਸਪਤਾਲ ‘ਤੇ ਧਾਵਾ ਬੋਲ ਦਿੱਤਾ। ਜਦੋਂ ਤੱਕ ਕੌਂਸਲਰ ਸਾਰਾ ਮਾਮਲਾ ਸਮਝਦੇ ਉਦੋਂ ਤੱਕ ਹਮਲਾਵਰਾਂ ਨੇ ਉਸ ਦੀ ਕਾਰ ਦੀ ਭੰਨ-ਤੋੜ ਕਰ ਦਿੱਤੀ ਨਾਲੇ ਹਸਪਤਾਲ ਵਿੱਚ ਕਾਰ ਵਿੱਚ ਲਿਆਂਦੇ ਜ਼ਖ਼ਮੀਆਂ ਦੀ ਵੀ ਕੁੱਟਮਾਰ ਕੀਤੀ ਗਈ।
ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੀ ਗਿਣਤੀ 20 ਤੋਂ 25 ਸੀ। ਸਾਰੇ ਬਦਮਾਸ਼ ਵੱਖ-ਵੱਖ ਬਾਈਕਾਂ ‘ਤੇ ਸਵਾਰ ਹੋ ਕੇ ਆਏ ਸਨ। ਹਮਲਾਵਰ ਕਰੀਬ 10 ਤੋਂ 15 ਮਿੰਟ ਤੱਕ ਹਸਪਤਾਲ ਵਿੱਚ ਡਟੇ ਰਹੇ। ਮੁਲਜ਼ਮਾਂ ਨੇ ਹਸਪਤਾਲ ਵਿੱਚ ਭੰਨਤੋੜ ਵੀ ਕੀਤੀ।
ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀਆਂ ਦੀ ਪਛਾਣ ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਜਵੰਤ ਕੌਰ ਅਤੇ ਸੰਦੀਪ ਕੌਰ ਵਜੋਂ ਹੋਈ ਹੈ। ਸਿਵਲ ਹਸਪਤਾਲ ਵਿੱਚ ਭੰਨਤੋੜ ਵੀ ਕੀਤੀ।
ਪੀੜਤ ਬਲਵਿੰਦਰ ਸਿੰਘ ਨੇ ਦੋਸ਼ ਲਾਏ ਕਿ ਉਸ ਦੇ ਲੜਕੇ ਨੂੰ ਇਲਾਕੇ ਦੇ ਇਕ ਮੈਡੀਕਲ ਸਟੋਰ ਤੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਲਈ ਕਿਹਾ ਜਾਂਦਾ ਸੀ। ਪਹਿਲਾਂ ਉਸ ਦਾ ਪੁੱਤਰ ਉਸ ਦੇ ਕਹਿਣ ’ਤੇ ਕੰਮ ਕਰਦਾ ਸੀ। ਹੁਣ ਪਰਿਵਾਰ ਦੀ ਸਖ਼ਤੀ ਤੋਂ ਬਾਅਦ ਪੁੱਤਰ ਮਨਪ੍ਰੀਤ ਸਿੰਘ ਨਸ਼ਾ ਸਪਲਾਈ ਕਰਨ ਨਹੀਂ ਜਾਂਦਾ। ਪੁੱਤਰ ਨੂੰ ਵੀ ਮੁਲਜ਼ਮਾਂ ਨੇ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਸੀ ਪਰ ਹੁਣ ਉਸ ਦਾ ਪੁੱਤਰ ਸੁਧਰ ਗਿਆ ਹੈ।
ਬਲਵਿੰਦਰ ਸਿੰਘ ਅਨੁਸਾਰ ਵੀਰਵਾਰ ਨੂੰ ਉਕਤ ਬਦਮਾਸ਼ਾਂ ਨੇ ਉਸ ਨੂੰ ਗਲੀ ‘ਚ ਇਕੱਲਾ ਦੇਖ ਕੇ ਹਮਲਾ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰ ਮਨਪ੍ਰੀਤ ਨੂੰ ਰੌਲਾ ਪਾਉਣ ਤੋਂ ਬਚਾਉਣ ਗਏ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਗਲੀ ਵਿੱਚ ਬਦਮਾਸ਼ਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਇੱਟਾਂ ਅਤੇ ਪਥਰਾਅ ਕੀਤਾ।
ਬਦਮਾਸ਼ਾਂ ਨੇ ਘਰ ‘ਚ ਦਾਖਲ ਹੋ ਕੇ ਬੇਟੀ ਸੰਦੀਪ ਕੌਰ ਅਤੇ ਬਜ਼ੁਰਗ ਰਾਜਵੰਤ ਕੌਰ ਦੀ ਵੀ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਸੰਦੀਪ ਕੌਰ ਦੇ ਮੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸੰਦੀਪ ਕੌਰ ਅਨੁਸਾਰ ਬਦਮਾਸ਼ ਉਸ ਨੂੰ ਵਾਲਾਂ ਤੋਂ ਵੀ ਘਸੀਟ ਕੇ ਲੈ ਗਏ। ਪੁਲਿਸ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।