ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਦਾ ਨਤੀਜਾ, ਧੀਆਂ ਨੇ ਫੇਰ ਮਾਰੀ ਬਾਜ਼ੀ

  • ਫਰੀਦਕੋਟ ਦੀ ਗਗਨਦੀਪ ਕੌਰ 100 ਫੀਸਦੀ ਅੰਕਾਂ ਨਾਲ ਟਾਪਰ
  • ਪਠਾਨਕੋਟ ਜ਼ਿਲ੍ਹੇ ਚ ਸਭਤੋਂ ਵੱਧ ਰਹੀ ਪਾਸ ਪ੍ਰਤੀਸ਼ਤਤਾ – 99.19
  • ਪਿਛਲੇ ਸਾਲ ਨਾਲੋਂ ਘਟੀ ਪਾਸ ਪ੍ਰਤੀਸ਼ਤਤਾ, 2022 ਚ 99.06% ਦਰਜ ਹੋਈ ਸੀ
  • ਪਿਛਲੇ ਸਾਲ ਦੇ ਮੁਕਾਬਲੇ ਏਸ ਵਾਰ 30,718 ਘੱਟ ਬੱਚਿਆਂ ਨੇ ਦਿੱਤੀ ਸੀ ਪ੍ਰੀਖਿਆ
  • ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਨਾਲੋਂ ਰਿਹਾ ਚੰਗਾ – 97.76 %
  • ਪ੍ਰਾਈਵੇਟ ਸਰਕਾਰੀ ਸਕੂਲਾਂ ਦਾ ਨਤੀਜਾ – 97%
  • ਪਿੰਡਾਂ ਦੇ ਸਕੂਲਾਂ ਦਾ ਨਤੀਜਾ ਸ਼ਹਿਰੀ ਸਕੂਲਾਂ ਨਾਲੋਂ ਰਿਹਾ ਚੰਗਾ
  • ਸ਼ਹਿਰੀ ਸਕੂਲਾਂ ਦਾ ਨਤੀਜਾ – 96.77%
  • ਪਿੰਡਾ ਦੇ ਸਕੂਲਾਂ ਦਾ ਨਤੀਜਾ – 97.94%

ਮੋਹਾਲੀ, 26 ਮਈ 2023 – ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਬੋਰਡ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਕੁੱਲ ਨਤੀਜਾ 97.54 ਫੀਸਦੀ ਰਿਹਾ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਪ੍ਰਤੀਸ਼ਤ ਅਤੇ ਪ੍ਰਾਈਵੇਟ ਸਕੂਲਾਂ ਦੀ 97 ਪ੍ਰਤੀਸ਼ਤ ਰਹੀ। ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਲੈ ਕੇ 100 ਫੀਸਦੀ ਅੰਕ ਲੈ ਕੇ ਟਾਪ ਕੀਤਾ ਹੈ। ਫਰੀਦਕੋਟ ਦੀ ਨਵਜੋਤ 648 ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੀ। ਜਦਕਿ ਮਾਨਸਾ ਦੀ ਹਰਮਨਦੀਪ 646 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ।

ਲੜਕੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 98.46 ਪ੍ਰਤੀਸ਼ਤ ਅਤੇ ਲੜਕਿਆਂ ਦੀ 96.73 ਪ੍ਰਤੀਸ਼ਤ ਹੈ। ਇਸ ਪ੍ਰੀਖਿਆ ਵਿੱਚ 2 ਲੱਖ 81 ਹਜ਼ਾਰ 327 ਵਿਦਿਆਰਥੀ ਬੈਠੇ ਸਨ। ਜਿਨ੍ਹਾਂ ਵਿੱਚੋਂ 2 ਲੱਖ 74 ਹਜ਼ਾਰ 400 ਪਾਸ ਹੋਏ। ਕੰਪਾਰਟਮੈਂਟ ਨੰਬਰ 6171 ਆਈ. 653 ਵਿਦਿਆਰਥੀ ਫੇਲ੍ਹ ਹੋਏ ਹਨ। ਜ਼ਿਲ੍ਹਿਆਂ ਵਿੱਚੋਂ ਪਠਾਨਕੋਟ ਪਹਿਲੇ ਨੰਬਰ ’ਤੇ ਰਿਹਾ। ਇੱਥੇ 99.19 ਫੀਸਦੀ ਵਿਦਿਆਰਥੀ ਪਾਸ ਹੋਏ।

ਸੰਗੀਤ ਗਾਇਨ, ਸੰਗੀਤ ਵਾਦਨ ਅਤੇ ਉਰਦੂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਰਜ਼ ‘ਤੇ ਸੂਬੇ ਦੇ 10ਵੀਂ ਜਮਾਤ ਦੇ ਪਹਿਲੇ ਤਿੰਨ ਟਾਪਰਾਂ ਨੂੰ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਸ਼ੂ ਪਾਲਣ ਮੰਤਰੀ ਵੱਲੋਂ ਝੀਂਗਾ ਪਾਲਣ ਲਈ ਬਿਜਲੀ ਦਰਾਂ ‘ਚ ਰਿਆਇਤ ਲਈ ਵਿਚਾਰ ਕਰਨ ਵਾਸਤੇ ਕਮੇਟੀ ਗਠਤ

ਲੋਕਾਂ ਨੇ ਬਾਈਕ ਚੋਰੀ ਕਰਦੇ ਫੜੇ 2 ਚੋਰ, ਖੰਭੇ ਨਾਲ ਬੰਨ੍ਹ ਕੀਤੀ ਛਿੱਤਰ-ਪਰੇਡ