- ਪੀ.ਐਮ. ਮੋਦੀ ਨੇ ਸੇਂਗੋਲ ਨੂੰ ਲੋਕ ਸਭਾ ਵਿੱਚ ਕੀਤਾ ਸਥਾਪਿਤ
- ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸੇਂਗੋਲ ਨੂੰ ਦੰਡਵਤ ਪ੍ਰਣਾਮ ਕੀਤਾ
ਨਵੀਂ ਦਿੱਲੀ, 28 ਮਈ 2023 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਇਸ ਉਪਰੰਤ ਉਨ੍ਹਾਂ ਇਮਾਰਤ ਦੀ ਉਸਾਰੀ ਵਿੱਚ ਲੱਗੇ ਮਜ਼ਦੂਰਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹਵਨ ਅਤੇ ਪੂਜਾ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੰਸਦ ਭਵਨ ‘ਚ ਸੇਂਗੋਲ ਸਥਾਪਿਤ ਕੀਤਾ ਅਤੇ 20 ਪੰਡਿਤਾਂ ਤੋਂ ਆਸ਼ੀਰਵਾਦ ਲਿਆ।
ਅੰਗਰੇਜ਼ਾਂ ਦੁਆਰਾ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਸੇਂਗੋਲ ਨੂੰ ਸਭ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸੌਂਪਿਆ ਗਿਆ ਸੀ। ਨਵੀਂ ਇਮਾਰਤ ਦੇ ਇਸ ਉਦਘਾਟਨ ਮੌਕੇ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਦੇ ਨਾਲ-ਨਾਲ ਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ।
ਨਵੀਂ ਸੰਸਦ ਦੇ ਉਦਘਾਟਨ ਮੌਕੇ ਪੀਐਮ ਮੋਦੀ ਧੋਤੀ-ਕੁਰਤਾ ਪਹਿਨੇ ਨਜ਼ਰ ਆਏ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮਿਲ ਕੇ ਨਵੇਂ ਸੰਸਦ ਭਵਨ ਵਿਖੇ ਰਾਸ਼ਟਰਪਤੀ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।