ਚੰਡੀਗੜ੍ਹ, 31 ਮਈ 2023 – ਪੰਜਾਬ ਵਜ਼ਾਰਤ ਨੂੰ ਦੋ ਨਵੇਂ ਮੰਤਰੀ ਮਿਲ ਗਏ ਹਨ। ਪੰਜਾਬ ਕੈਬਨਿਟ ਨੂੰ ਮਿਲੇ ਦੋਵਾਂ ਨਵੇਂ ਮੰਤਰੀਆਂ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਨੇ ਸਹੁੰ ਚੁੱਕ ਲਈ ਹੈ। ਇਨ੍ਹਾਂ ਮੰਤਰੀਆਂ ਨੂੰ ਪੰਜਾਬ ਰਾਜ ਭਵਨ ਚੰਡੀਗੜ੍ਹ ਵਿੱਚ ਰਾਜਪਾਲ ਪੰਜਾਬ ਦੇ ਵਲੋਂ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਵਾਈ ਗਈ।
ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹਨਾਂ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕੀਤੀ ਗਈ ਹੈ। ਇਸ ਤੋਂ ਬਿਨਾ ਕੁੱਝ ਮੰਤਰੀਆਂ ਦੇ ਮਹਿਕਮੇ ਬਦਲੇ ਵੀ ਗਏ ਹਨ। ਨਵੇਂ ਮੰਤਰੀ ਗੁਰਮੀਤ ਖੁੱਡੀਆਂ ਨੂੰ ਖੇਤੀਬਾੜੀ ਮਹਿਕਮਾਂ ਦਿੱਤਾ ਗਿਆ ਹੈ। ਜਦੋਂ ਕੇ ਕੁਲਦੀਪ ਸਿੰਘ ਧਾਲੀਵਾਲ ਤੋਂ ਇਹ ਮਹਿਕਮਾਂ ਵਾਪਿਸ ਲਿਆ ਗਿਆ ਹੈ। ਇਸ ਤੋਂ ਬਿਨਾ ਬਲਕਾਰ ਸਿੰਘ ਨੂੰ ਪਾਰਲੀਮਾਨੀ ਅਫੇਅਰ, ਅਤੇ ਲੋਕਲ ਗਵਰਨਮੈਂਟ ਦਾ ਮਹਿਕਮਾਂ ਦਿੱਤਾ ਗਿਆ ਹੈ।
ਇਥੇ ਇਹ ਗੱਲ ਜਿਕਰਯੋਗ ਹੈ ਕਿ, ਮੁੱਖ ਮੰਤਰੀ ਵਲੋਂ ਮਹਿਕਮਿਆਂ ਦੇ ਵੰਡ ਦੀ ਇਹ ਤਜਵੀਜ ਗਵਰਨਰ ਦੀ ਪ੍ਰਵਾਨਗੀ ਲਈ ਰਾਜ ਭਵਨ ਨੂੰ ਭੇਜੀ ਗਈ ਹੈ, ਜਿਸ ਤੇ ਮੋਹਰ ਲੱਗਣ ਮਗਰੋਂ ਹੀ ਉਹ ਅਹੁਦੇ ਸੰਭਾਲ ਸਕਣਗੇ। ਪੜ੍ਹੋ ਪੂਰੀ ਲਿਸਟ