- ਅਦਾਲਤਾਂ ਗਰਮੀਆਂ ਦੀਆਂ ਛੁੱਟੀਆਂ ਕਾਰਨ 30 ਜੂਨ ਤੱਕ ਰਹਿਣਗੀਆਂ ਬੰਦ,
- ਅਦਾਲਤਾਂ ਵਿੱਚ 15 ਜੂਨ ਤੱਕ ਸਿਰਫ ਫੌਜਦਾਰੀ ਕੇਸਾਂ ਦੀ ਹੋਵੇਗੀ ਸੁਣਵਾਈ,
- 16 ਤੋਂ 30 ਜੂਨ ਤੱਕ ਅਦਾਲਤਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ
ਚੰਡੀਗੜ੍ਹ, 1 ਜੂਨ 2023 – ਪੰਜਾਬ ਦੀਆਂ ਅਦਾਲਤਾਂ ਗਰਮੀਆਂ ਦੀਆਂ ਛੁੱਟੀਆਂ ਕਾਰਨ 1 ਤੋਂ 30 ਜੂਨ ਤੱਕ ਬੰਦ ਰਹਿਣਗੀਆਂ। ਇਸ ਦੌਰਾਨ ਅਦਾਲਤਾਂ ਵਿੱਚ ਚੱਲ ਰਹੇ ਸਿਵਲ ਕੇਸਾਂ ਦੀ ਨਿਯਮਤ ਸੁਣਵਾਈ ਨਹੀਂ ਹੋਵੇਗੀ, ਜਦੋਂ ਕਿ ਅਦਾਲਤਾਂ ਵਿੱਚ 15 ਜੂਨ ਤੱਕ ਫੌਜਦਾਰੀ ਕੰਮ ਚੱਲਦਾ ਰਹੇਗਾ। 16 ਜੂਨ ਤੋਂ 30 ਜੂਨ ਤੱਕ ਅਪਰਾਧਿਕ ਮਾਮਲਿਆਂ ਸਬੰਧੀ ਛੁੱਟੀਆਂ ਕਾਰਨ ਅਦਾਲਤਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਦੂਜੇ ਪਾਸੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਛੁੱਟੀਆਂ ਦੌਰਾਨ ਆਉਣ ਵਾਲੇ ਜ਼ਰੂਰੀ ਕੇਸਾਂ, ਜ਼ਮਾਨਤਾਂ ਅਤੇ ਸਟੇਅ ਆਦਿ ਦੀ ਸੁਣਵਾਈ ਲਈ ਹੇਠਲੀਆਂ ਅਦਾਲਤਾਂ ਅਤੇ ਸੈਸ਼ਨ ਸੈਸ਼ਨ ਦੇ ਜੱਜਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।
ਇਸ ਸਬੰਧੀ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਜੱਜ ਅਦਾਲਤਾਂ ਵਿੱਚ ਬੈਠ ਕੇ ਜ਼ਰੂਰੀ ਕੇਸਾਂ ਦੀ ਸੁਣਵਾਈ ਕਰਨਗੇ, ਤਾਂ ਜੋ ਛੁੱਟੀਆਂ ਹੋਣ ਕਾਰਨ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।