ਨਾਇਬ ਤਹਿਸੀਲਦਾਰ ਤੇ ਰਿਟਾਇਰਡ ਪਟਵਾਰੀ ਗ੍ਰਿਫਤਾਰ: ਮਾਲ ਰਿਕਾਰਡ ‘ਚ ਫੇਰਬਦਲ ਕਰਕੇ ਕਰਜ਼ਾ ਲੈਣ ਦੇ ਨੇ ਦੋਸ਼

ਬਠਿੰਡਾ, 1 ਜੂਨ 2023 – ਪੰਜਾਬ ਵਿਜੀਲੈਂਸ ਨੇ ਵੀਰਵਾਰ ਸਵੇਰੇ ਬਠਿੰਡਾ ਜ਼ਿਲ੍ਹੇ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਸੇਵਾਮੁਕਤ ਪਟਵਾਰੀ ਜਗਜੀਤ ਸਿੰਘ ਜੱਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ‘ਤੇ ਰਿਕਾਰਡ ਨਾਲ ਛੇੜਛਾੜ ਕਰਕੇ ਸ਼ਾਮਲਾਟ ਜ਼ਮੀਨ ਕਿਸੇ ਹੋਰ ਦੇ ਨਾਂਅ ਕਰਕੇ ਉਸ ‘ਤੇ ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਲੈਣ ਦਾ ਦੋਸ਼ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ‘ਤੇ ਵਿਜੀਲੈਂਸ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ੍ਹ (ਉਸ ਸਮੇਂ ਕਾਨੂੰਗੋ) ਅਤੇ ਜਗਜੀਤ ਸਿੰਘ ਸੇਵਾਮੁਕਤ ਪਟਵਾਰੀ ਮੱਲ ਹਲਕਾ ਸੇਮਾ ਨੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਰਬਦਲ ਕੀਤਾ। ਦੋਵਾਂ ਨੇ ਪਿੰਡ ਸੇਮਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਦੀ ਕਰੀਬ 28 ਏਕੜ ਸ਼ਾਮਲਾਟ ਜ਼ਮੀਨ ਦਾ ਕਿਸੇ ਨੂੰ ਮਾਲਕ ਬਣਾ ਦਿੱਤਾ ਅਤੇ ਖ਼ੁਦ ਕਾਸ਼ਤਕਾਰ ਬਣ ਗਏ।

ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਟਵਾਰੀ ਜਗਜੀਤ ਸਿੰਘ ਜੱਗਾ ਨੇ 2005-06 ਦੀ ਜਮ੍ਹਾਂਬੰਦੀ ਦੌਰਾਨ ਕਿਸਾਨਾਂ ਤੋਂ ਪ੍ਰਾਈਵੇਟ ਵਿਅਕਤੀਆਂ ਨੂੰ ਮਾਲਕ ਬਣਾਇਆ ਸੀ। ਬਾਅਦ ਵਿੱਚ ਇਨ੍ਹਾਂ ਜ਼ਮੀਨਾਂ ਦੇ ਮਾਲਕਾਂ ਨੇ ਬੈਂਕਾਂ ਤੋਂ ਲੱਖਾਂ ਰੁਪਏ ਦਾ ਕਰਜ਼ਾ ਲੈ ਲਿਆ। ਵਿਜੀਲੈਂਸ ਵਿਭਾਗ ਨੂੰ ਇੱਕ ਗੁਪਤ ਸਰੋਤ ਤੋਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਦੀ ਸੂਚਨਾ ਮਿਲੀ ਸੀ, ਜਿਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਗਈ ਸੀ।

ਵਿਜੀਲੈਂਸ ਨੇ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਬਲਵਿੰਦਰ ਸਿੰਘ ਉਸ ਸਮੇਂ ਸਰਦੂਲਗੜ੍ਹ ਦਾ ਕਾਨੂੰਗੋ ਸੀ। ਇਸ ਕੇਸ ਵਿੱਚ ਜ਼ਮੀਨ ਦੇ ਮਾਲਕਾਂ ਦੇ ਵੀ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਨੇ ਇਸ ਜ਼ਮੀਨ ਦੀ ਮਾਲਕੀ ਹਾਸਲ ਕਰਕੇ ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਹੈ। ਵਿਜੀਲੈਂਸ ਬਿਓਰੋ ਨੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਥਾਣਾ ਰੇਂਜ ਬਠਿੰਡਾ ਵਿੱਚ ਕੇਸ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵੇਂ ਬਣੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸੰਭਾਲਿਆ ਅਹੁਦਾ

ਫਿਰੋਜ਼ਪੁਰ ਜੇਲ੍ਹ ‘ਚੋਂ 13 ਮੋਬਾਇਲ ਬਰਾਮਦ: ਨਸ਼ੀਲਾ ਪਦਾਰਥ ਅਤੇ ਜਰਦੇ ਦੀਆਂ ਪੁੜੀਆਂ ਮਿਲੀਆਂ