ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਵਿਅਕਤੀ ਪੁਲਿਸ ਨੇ ਕੀਤੇ ਗ੍ਰਿਫਤਾਰ, 32 ਬੋਰ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਬਰਾਮਦ

  • ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ 32 ਬੋਰ ਪਿਸਤੌਲ 2 ਜ਼ਿੰਦਾ ਰੌਂਦ ਕਾਰਤੂਸ ਅਤੇ ਤੇਜ਼ਧਾਰ ਹਥਿਆਰ ਅਤੇ ਇੱਕ E ਰਿਕਸ਼ਾ ਬਰਾਮਦ ਹੋਇਆ

ਅੰਮ੍ਰਿਤਸਰ, 3 ਜੂਨ 2023 – ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿਚ ਲਗਾਤਾਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਨੇ ਕਿ ਹਰ ਇਕ ਨੂੰ ਚਿੰਤਾ ਵਿਚ ਪਾਇਆ ਹੋਇਆ ਸੀ ਅਤੇ ਲਗਾਤਾਰ ਵਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਵੱਲੋਂ ਵੀ ਨਾਕੇ ਬੰਦੀ ਕੀਤੀਆਂ ਹੋਈਆਂ ਸਨ ਅਤੇ ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇਕ ਫੌਜੀ ਸਵਾਰੀ ਨੂੰ ਆਪਣੇ ਈ- ਰਿਕਸ਼ਾ ਵਿੱਚ ਬਿਠਾ ਕੇ ਥਾਣਾ ਗੇਟ ਹਕੀਮਾ ਦੇ ਅਧੀਨ ਬੀ ਬਲਾਕ ਸੁਨਸਾਨ ਜਗਹ ਤੇ ਲਿਜਾ ਕੇ ਲੁੱਟ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਅਤੇ ਬੀਤੇ ਦਿਨ ਇਹਨਾਂ ਲੁਟੇਰਿਆਂ ਵੱਲੋਂ ਥਾਣਾ ਗੇਟ ਹਕੀਮਾ ਇੱਕ ਫਾਈਨੇਸ ਕੰਪਨੀ ਦੇ ਵਿਚ ਲੁੱਟ ਕਰਨ ਦਾ ਪਲਾਨ ਤਿਆਰ ਕਰ ਰਹੇ ਸਨ ਜਿਸ ਨੂੰ ਕਿ ਪੁਲਸ ਨੇ ਨਾਕਾਮ ਕਰ ਦਿੱਤਾ।

ਪੁਲਸ ਵੱਲੋਂ 5 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਹੀ ਇਹਨਾ ਆਰੋਪੀਆਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਪਿਛਲੇ ਕੁਝ ਦਿਨ ਪਹਿਲੇ ਇਹਨਾਂ ਨੇ ਆਪਣੇ ਈ ਰਿਕਸ਼ਾ ਦੇ ਵਿੱਚ ਸਵਾਰੀ ਨੂੰ ਬਿਠਾ ਕੇ ਸੁੰਨਸਾਨ ਜਗ੍ਹਾ ਤੇ ਲਜਾ ਕੇ ਵੀ ਲੁੱਟ ਕਰਨ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਬੀਤੇ ਦਿਨੀਂ ਇਹਨਾਂ ਵੱਲੋਂ ਇੱਕ ਮਿਠੂਥ ਫਾਇਨਾਂਸ ਕੰਪਨੀ ਦੇ ਵਿੱਚ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਤੇ ਪੁਲਸ ਨੇ ਨਾਕਾਬੰਦੀ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਦੇ ਪਹਿਚਾਣ ਸਾਹਿਲ ਕੁਮਾਰ ਅਤੇ ਰੋਹਿਤ ਉਰਫ ਨਿੱਕਾ ਅਤੇ ਸਮਾਈਲ ਅਤੇ ਸਾਹਿਲ ਉਰਫ ਸ਼ਾਲੂ ਅਤੇ ਕਮਲ ਉਰਫ ਕਾਲੁ ਦੇ ਰੂਪ ਵਿਚ ਹੋਈ ਹੈ ਅਤੇ ਇਹਨਾਂ ਦਾ ਇਕ ਸਾਥੀ ਹਜੇ ਗ੍ਰਿਫਤਾਰ ਕਰਨਾ ਬਾਕੀ ਹੈ ਪੁਲਸ ਨੇ ਦੱਸਿਆ ਇਹਨਾਂ ਦੇ ਕੋਲੋਂ ਤੇਜ਼ਧਾਰ ਹਥਿਆਰ ਅਤੇ ਇਕ 32 ਬੋਰ ਪਿਸਟਲ 5 ਜ਼ਿੰਦਾ ਕਾਰਤੂਸ ਇਕ E ਰਿਕਸ਼ਾ ਬਰਾਮਦ ਹੋਇਆ ਹੈ ਪੁਲਸ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਲੀਹਾਂ ‘ਤੇ ਲਿਆਂਦਾ – ਚੇਤਨ ਸਿੰਘ ਜੌੜਾਮਾਜਰਾ

ਸ਼੍ਰੋਮਣੀ ਕਮੇਟੀ ਵਫ਼ਦ ਨੇ ਪੱਕੀ ਜ਼ਮਾਨਤ ’ਤੇ ਆਏ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਦਾ ਕੀਤਾ ਸਨਮਾਨ