ਅਮਰੀਕਾ ਦੇ ਇਸ ਸੂਬੇ ‘ਚ ਸਿੱਖ ਬਿਨਾਂ ਹੈਲਮੇਟ ਦੇ ਚਲਾ ਸਕਣਗੇ ਬਾਈਕ, ਸੈਨੇਟ ਨੇ ਬਿਲ ਨੂੰ ਦਿੱਤੀ ਮਨਜ਼ੂਰੀ

ਕੈਲੀਫੋਰਨੀਆ, 4 ਜੂਨ 2023 – ਅਮਰੀਕਾ ਦੇ ਸੂਬੇ ਕੈਲੀਫੋਰਨੀਆ ‘ਚ ਸਿੱਖਾਂ ਨੂੰ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ। ਇਸ ਸੰਬੰਧੀ ਕੈਲੀਫੋਰਨੀਆ ਦੀ ਸੈਨੇਟ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਸਿੱਖਾਂ ਨੂੰ ਹੈਲਮੇਟ ਪਹਿਣਨ ਤੋਂ ਛੋਟ ਦੇਣ ਵਾਲੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਸੂਬੇ ‘ਚ ਸਿੱਖ ਪੱਗ ਬੰਨ੍ਹ ਕੇ ਬਿਨਾ ਕਿਸੇ ਰੋਕ-ਟੋਕ ਦੇ ਬਾਈਕ ਚਲਾ ਸਕਦੇ ਹਨ।

2021 ਦੇ ਅਮਰੀਕੀ ਸਮੂਦਾਇਕ ਸਰਵੇਖਣ ਦੇ ਅਨੁਮਾਨ ਮੁਤਾਬਕ ਕੈਲੀਫੋਰਨੀਆ ਵਿਚ 2,11,000 ਸਿੱਖ ਰਹਿੰਦੇ ਹਨ ਜੋ ਅਮਰੀਕਾ ਵਿਚ ਰਹਿਣ ਵਾਲੇ ਸਾਰੇ ਸਿੱਖਾਂ ਦੀ ਲਗਭਗ ਅੱਧੀ ਗਿਣਤੀ ਹੈ। ਸੈਨੇਟਰ ਬ੍ਰਾਇਨ ਡਾਹਲੇ ਦੁਆਰਾ ਲਿਖੇ ਗਏ ਸੈਨੇਟ ਬਿੱਲ ਨੂੰ ਇਸ ਹਫ਼ਤੇ ਸੂਬੇ ਦੀ ਸੈਨੇਟ ਵੱਲੋਂ 21-8 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ ਅਤੇ ਹੁਣ ਇਹ ਵਿਧਾਨ ਸਭਾ ਵਿੱਚ ਜਾਵੇਗਾ।

ਡੈਹਲੇ ਨੇ ਸੈਨੇਟ ਵਿੱਚ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ “ਧਰਮ ਦੀ ਆਜ਼ਾਦੀ ਇਸ ਦੇਸ਼ ਦੀ ਇੱਕ ਮੁੱਖ ਨੀਂਹ ਹੈ। ਉਸ ਨੇ ਸਟੇਟ ਸੈਨੇਟ ਨੂੰ ਦੱਸਿਆ ਗਿਆ ਕਿ ਅਜੇ ਤੱਕ ਬਜ਼ਾਰ ਵਿੱਚ ਅਜਿਹਾ ਕੋਈ ਹੈਲਮੇਟ ਉਪਲਬਧ ਨਹੀਂ ਹੈ, ਜਿਸ ਵਿੱਚ ਪੱਗ ਜਾਂ ਪਟਕਾ ਹੋਵੇ, ਪਰ ਸਿੱਖ ਭਾਈਚਾਰੇ ਦੇ ਮੈਂਬਰਾਂ ਅਨੁਸਾਰ ਦਸਤਾਰ ਇੱਕ ਚੰਗੀ ਸੁਰੱਖਿਆ ਹੈ।

ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਓਨਟਾਰੀਓ ਸਮੇਤ ਕਈ ਸੂਬਿਆਂ ਵਿੱਚ ਮੋਟਰਸਾਈਕਲ ਬਿਨਾਂ ਹੈਲਮੈਟ ਤੋਂ ਚਲਾਉਣ ਦੀ ਛੋਟ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਜੋਤ ਬੈਂਸ ਵਲੋਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਇੱਕ-ਇੱਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਵਾਉਣ ਦੇ ਹੁਕਮ

ਅੰਮ੍ਰਿਤਸਰ ‘ਚ ਫੇਰ ਚੱਲੀ ਗੋ+ਲੀ, ਸਾਬਕਾ ਕੌਂਸਲਰ ਦੇ ਬੇਟੇ ਨੇ ਨੌਜਵਾਨ ‘ਤੇ ਕੀਤੀ ਫਾ+ਇਰਿੰਗ