ਆਗਰਾ, 6 ਜੂਨ 2023 – ਆਗਰਾ ‘ਚ ਘਰ ਦੇ ਬਾਹਰ ਖੇਡ ਰਹੀ ਮਾਸੂਮ ਬੱਚੀ ‘ਤੇ ਕੁੱਤੇ ਨੇ ਹਮਲਾ ਕਰ ਦਿੱਤਾ। ਸੋਮਵਾਰ ਨੂੰ ਪਰਿਵਾਰ ਬੱਚੀ ਨੂੰ ਲੈ ਕੇ ਜ਼ਿਲ੍ਹਾ ਹਸਪਤਾਲ ਪਹੁੰਚਿਆ। ਬੱਚੀ ਇਸ ਹਮਲੇ ‘ਚ ਗੰਭੀਰ ਜ਼ਖਮੀ ਹੋ ਗਈ। ਬੱਚੀ ਦੇ ਮੂੰਹ ਅਤੇ ਗਰਦਨ ‘ਤੇ 24 ਟਾਂਕੇ ਲੱਗੇ ਹਨ। ਤੁਹਾਨੂੰ ਦੱਸ ਦਈਏ ਕਿ ਵਾਯੂ ਵਿਹਾਰ ਦੇ ਅਨੁਪਮ ਸਿਟੀ ਵਿੱਚ ਦੋ ਦਿਨਾਂ ਵਿੱਚ ਅੱਠ ਲੋਕਾਂ ਨੂੰ ਕੁੱਤੇ ਨੇ ਵੱਢ ਲਿਆ।
ਤਿਨ ਕਾ ਨਗਲਾ, ਢੰਧੂਪੁਰਾ ਦਾ ਰਹਿਣ ਵਾਲਾ ਰਾਮਚਰਨ ਮਜ਼ਦੂਰੀ ਕਰਦਾ ਹੈ। ਸ਼ਨੀਵਾਰ ਸਵੇਰੇ ਜਦੋਂ ਉਹ ਕੰਮ ‘ਤੇ ਗਿਆ ਤਾਂ ਉਸ ਦੀ ਪੰਜ ਸਾਲ ਦੀ ਬੇਟੀ ਮੋਹਿਨੀ ਬਾਹਰ ਖੇਡ ਰਹੀ ਸੀ। ਜਿਸ ਨੂੰ ਇਕੱਲੀ ਦੇਖ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਬੱਚੀ ਹੇਠਾਂ ਡਿੱਗ ਪਈ ਅਤੇ ਕੁੱਤੇ ਨੇ ਉਸ ਦੇ ਮੂੰਹ ਅਤੇ ਗਰਦਨ ‘ਤੇ ਦੰਦ ਮਾਰੇ। ਬੱਚੀ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਉਸ ਨੂੰ ਬਚਾਇਆ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਨੂੰ ਨੇੜੇ ਦੇ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ 24 ਟਾਂਕੇ ਲਾਏ। ਬੱਚੀ ਦਰਦ ਜ਼ਿਆਦਾ ਮਹਿਸੂਸ ਕਰ ਰਹੀ ਸੀ ਜਿਸ ਕਾਰਨ ਉਸ ਨੂੰ ਜਾਂਚ ਲਈ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਐਂਟੀ ਰੈਬੀਜ਼ ਵੈਕਸੀਨ (ਏਆਰਵੀ) ਦਿੱਤੀ ਗਈ। ਦੂਜੇ ਪਾਸੇ ਵਾਯੂ ਵਿਹਾਰ ਦੇ ਅਨੁਪਮ ਸਿਟੀ ਵਿੱਚ ਕੁੱਤਿਆਂ ਦੇ ਆਤੰਕ ਤੋਂ ਲੋਕ ਪ੍ਰੇਸ਼ਾਨ ਹਨ। ਕੁੱਤੇ ਨੇ ਦੋ ਦਿਨਾਂ ਵਿੱਚ ਅੱਠ ਲੋਕਾਂ ਨੂੰ ਵੱਢ ਲਿਆ ਹੈ। ਲੋਕ ਟੀਕਾਕਰਨ ਕਰਵਾਉਣ ਲਈ ਹਸਪਤਾਲ ਪਹੁੰਚ ਰਹੇ ਹਨ।