ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਦਿੱਤਾ ਸੰਦੇਸ਼, ਨਾਲੇ ਕਿਹਾ, “ਸੂਰਜ ਪੱਛਮ ਤੋਂ ਚੜ੍ਹ ਸਕਦੈ, ਪਰ ਸਿੱਖ 1984 ਕਦੇ ਨਹੀਂ ਭੁੱਲ ਸਕਦੇ”

  • ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋਣ ਅਤੇ ਆਪਣੇ ਆਪਸੀ ਮਤਭੇਦ ਭੁਲਾਉਣ ਦਾ ਦਿੱਤਾ ਸੱਦਾ

ਅੰਮ੍ਰਿਤਸਰ, 6 ਜੂਨ, 2023: ਅੱਜ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਹੈ। 39 ਵਰ੍ਹੇ ਪਹਿਲਾਂ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਤ ਯਾਦਗਾਰੀ ਸਮਾਗਮ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਗਿਆ। ਅਰਦਾਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਪਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਦਿੱਤਾ ਗਿਆ।

ਅਪਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋਣ ਅਤੇ ਆਪਣੇ ਆਪਸੀ ਮਤਭੇਦ ਭੁਲਾਉਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੂਰਜ ਪੱਛਮ ਤੋਂ ਚੜ੍ਹ ਸਕਦੈ ਪਰ ਸਿੱਖ ਕੌਮ 1984 ਨੂੰ ਕਦੇ ਨਹੀਂ ਭੁੱਲ ਸਕਦੇ। ਉਹਨਾਂ ਇਹ ਵੀ ਕਿਹਾ ਕਿ ਜਾਣ ਬੁੱਝ ਕੇ ਇਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਸਿੱਖ ਘੱਟ ਗਿਣਤੀ ਵਿਚ ਰਹਿ ਗਏ ਹਨ।

ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਪਿੰਡਾਂ ਵਿਚ ਕਾਫਲੇ ਬੰਨ ਕੇ ਤੁਰੀਏ। ਉਹਨਾਂ ਕਿਹਾ ਕਿ ਨਸ਼ਿਆਂ ਰਾਹੀਂ ਸਾਡੀ ਪੀੜੀ ਨੂੰ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਸਾਡੇ ਤੋਂ ਦੂਰ ਹੋ ਚੁੱਕੇ ਹਨ, ਪਤਿਤ ਹੋ ਚੁੱਕੇ ਹਨ, ਨਸ਼ਿਆਂ ਵਿਚ ਗ੍ਰਸਤ ਹੋ ਚੁੱਕੇ ਹਨ, ਉਹਨਾਂ ਨੂੰ ਮੁੜ ਮੋੜ ਕੇ ਲਿਆਈਏ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜੀਏ।

ਉਹਨਾਂ ਸਿੱਖਾਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਨਾਮ ਬਾਣੀ ਨਾਲ ਜੋੜਨ ਅਤੇ ਸਿੱਖ ਸ਼ਕਤੀ ਸੰਭਾਲਣ ਤਾਂ ਸਾਨੂੰ ਸਰਕਾਰਾਂ ਤੋਂ ਕੋਈ ਭੀਖ ਮੰਗਣ ਦੀ ਲੋੜ ਨਹੀਂ ਹੈ ਤੇ ਜੋ ਸਾਡੇ ਦਿਲਾਂ ਵਿਚ ਹੈ, ਅਸੀਂ ਆਪ ਕਰ ਸਕਦੇ ਹਾਂ।

ਉਹਨਾਂ ਕਿਹਾ ਕਿ ਜੇਕਰ ਸਿੱਖ ਸ਼ਕਤੀ ਇਕੱਠੀ ਹੋ ਜਾਵੇ ਤਾਂ ਅਸੀਂ ਸਰਕਾਰਾਂ ਨੂੰ ਝੁਕਾ ਸਕਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਤੌਰ ’ਤੇ ਮਜ਼ਬੂਤ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿੰਨਾ ਸਾਨੂੰ 1984 ਯਾਦ ਕਰਵਾਇਆ ਜਾਵੇਗਾ, ਸਿੱਖ ਕੌਮ ਉਨ੍ਹੀ ਹੀ ਮਜ਼ਬੂਤ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਸੂਮ ਬੱਚੀ ‘ਤੇ ਕੁੱਤੇ ਨੇ ਕੀਤਾ ਹਮਲਾ, ਲੱਗੇ 24 ਟਾਂਕੇ, ਘਰ ਦੇ ਬਾਹਰ ਖੇਡ ਰਹੀ ਸੀ

ਲੁਧਿਆਣਾ ‘ਚ ਵਿਦਿਆਰਥੀ ਤੋਂ ਬਰੇਜ਼ਾ ਕਾਰ ਖੋਹਣ ਵਾਲੇ 2 ਗ੍ਰਿਫਤਾਰ: ਬਰਨਾਲਾ ‘ਚ ਪਾਰਕ ਕਰਕੇ ਹੋਏ ਸੀ ਫਰਾਰ