ਘਰ ਦੇ ਬਾਹਰੋਂ ਚਲਾਈਆਂ ਗੋ+ਲੀਆਂ, ਗੇਟ ਦੇ ਆਰ-ਪਾਰ ਹੋਈਆਂ, ਵਿਹੜੇ ‘ਚ ਬੈਠੇ ਵਿਅਕਤੀ ਦੀ ਮੌ+ਤ

  • ਕਾਤਲਾਂ ਦੀ ਸੀ ਸੀ ਟੀ ਵੀ ਆਈ ਸਾਹਮਣੇ

ਗੁਰਦਾਸਪੁਰ, 8 ਜੂਨ 2023 – ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਚੋਣੇ ਵਿਖੇ ਸਨਸਨੀ ਖੇਜ ਘਟਨਾ ਸਾਹਮਣੇ ਆਈ ਹੈ।ਬੀਤੀ ਦੇਰ ਰਾਤ ਪਿੰਡ ਅੰਦਰ ਹਰਭਜਨ ਸਿੰਘ ਦੇ ਘਰ ਤੇ 8 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾ ਦਿੱਤੀਆਂ ਅਤੇ ਕੁਝ ਗੋਲੀਆਂ ਘਰ ਦੇ ਗੇਟ ਦੇ ਆਰ ਪਾਰ ਹੁੰਦੀਆਂ ਹੋਈਆ ਘਰ ਦੇ ਵਿਹੜੇ ਵਿਚ ਬੈਠੇ ਮਾਲਿਕ ਹਰਭਜਨ ਸਿੰਘ ਉਮਰ 55 ਸਾਲ ਦੇ ਵੱਜੀਆਂ ਜਿਸ ਨਾਲ ਹਰਭਜਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਰਤਨ ਸਿੰਘ ਤੇ ਪਤਨੀ ਭਜਨ ਕੌਰ ਨੇ ਦੱਸਿਆ ਕਿ ਦੇਰ ਰਾਤ ਜਦੋ ਹਰਭਜਨ ਸਿੰਘ ਘਰ ਦੇ ਵਿਹੜੇ ਵਿਚ ਬੈਠੇ ਹੋਏ ਸੀ ਤਦੇ ਅਚਾਨਕ ਗੋਲੀਆਂ ਚਲਣ ਦੀ ਅਵਾਜ ਆਈ ਗੋਲੀਆਂ ਗੇਟ ਦੇ ਆਰ ਪਾਰ ਹੁੰਦੀਆਂ ਹੋਈਆਂ ਹਰਭਜਨ ਸਿੰਘ ਦੀ ਛਾਤੀ ਵਿੱਚ ਵੱਜੀਆਂ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਅਨਪਛਾਤੇ 8 ਹਮਲਾਵਰ ਮੋਟਰਸਾਈਕਲਾਂ ਤੇ ਸਵਾਰ ਹੋਕੇ ਆਏ ਸੀ ਜਿਹੜੇ ਪਿੰਡ ਚ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਏ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸਨੇ ਅਤੇ ਕਿਉ ਗੋਲੀਆਂ ਚਲਾਈਆਂ ਕੁਝ ਪਤਾ ਨਹੀਂ ਚੱਲ ਪਾਇਆ।

ਉੱਥੇ ਹੀ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਬਿਆਨ ਦਰਜ ਕਰਦੇ ਹੋਏ ਕੇਸ ਦਰਜ ਕਰ ਦਿੱਤਾ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਮੰਤਰੀਆਂ ਦੇ ਸਵਾਲਾਂ ਤੇ ਬਨਵਾਰੀ ਲਾਲ ਪ੍ਰੋਹਿਤ ਦਾ ਦੋ ਟੁੱਕ ਜਵਾਬ, ਨਹੀਂ ਪੈਂਦਾ ਕੋਈ ਫ਼ਰਕ

ਵਿਜੀਲੈਂਸ ਵੱਲੋਂ ਕੂੜਾ ਚੁੱਕਣ ਵਾਲੇ ਤੋਂ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ