ਪਠਾਨਕੋਟ, 9 ਜੂਨ 2023 – ਪਠਾਨਕੋਟ ਸ਼ਹਿਰ ਵਿੱਚ ਇੱਕ ਜੋੜੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਨਵਾਲ ਬਾਗ ਦੀ ਹੈ। ਦੋਵਾਂ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ। ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਮਿਲੀਆਂ। ਇਸ ਦੇ ਨਾਲ ਹੀ ਔਰਤ ਦੇ ਮੂੰਹ ‘ਚ ਪਲਾਸਟਿਕ ਦੇ ਲਿਫਾਫੇ ਭਰੇ ਹੋਏ ਸੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕੋਈ ਪੁਰਾਣੀ ਰੰਜਿਸ਼ ਜਾਂ ਲੁੱਟ ਦੇ ਦੋਵੇਂ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ।
ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 62 ਸਾਲਾ ਰਾਜਕੁਮਾਰ ਅਤੇ ਉਸ ਦੀ 57 ਸਾਲਾ ਪਤਨੀ ਚੰਪਾ ਦੇਵੀ ਵਜੋਂ ਹੋਈ ਹੈ। ਮ੍ਰਿਤਕ ਜੋੜਾ ਘਰ ਵਿੱਚ ਇਕੱਲਾ ਰਹਿੰਦਾ ਸੀ। ਉਨ੍ਹਾਂ ਦੇ 2 ਬੇਟੇ ਅਤੇ ਇਕ ਬੇਟੀ ਹੈ। ਦੋਵੇਂ ਪੁੱਤਰ ਇੰਗਲੈਂਡ ‘ਚ ਹਨ ਅਤੇ ਬੇਟੀ ਚੰਡੀਗੜ੍ਹ ‘ਚ ਪੜ੍ਹ ਰਹੀ ਹੈ। ਕਤਲ ਵੀਰਵਾਰ ਸ਼ਾਮ ਨੂੰ ਹੋਇਆ ਸੀ ਪਰ ਘਟਨਾ ਦਾ ਦੇਰ ਰਾਤ ਨੂੰ ਪਤਾ ਲੱਗਾ।
ਡੀਐਸਪੀ ਨੇ ਦੱਸਿਆ ਕਿ ਚੰਪਾ ਦੇਵੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਮੂੰਹ ਵਿੱਚ ਪਾ ਕੇ ਮਾਰਿਆ ਗਿਆ ਤਾਂ ਜੋ ਚੀਕਣ ਦੀ ਆਵਾਜ਼ ਨਾ ਆਵੇ। ਇਸ ਘਟਨਾ ਨੂੰ ਕਿਸੇ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ ਜਾਂ ਫਿਰ ਲੁੱਟ ਦੀ ਵਾਰਦਾਤ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਮਾਮਲੇ ਦੀ ਦੋਵਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਬੱਚਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।