IPS ਵਰਿੰਦਰ ਕੁਮਾਰ ਨੂੰ ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਨਾਲ ਇੰਟੈਲੀਜੈਂਸ ਚੀਫ ਦਾ ਵੀ ਦਿੱਤਾ ਵਾਧੂ ਚਾਰਜ

ਚੰਡੀਗੜ੍ਹ, 10 ਜੂਨ 2023 – ਪੰਜਾਬ ਸਰਕਾਰ ਨੇ ਹੁਣ ਪੰਜਾਬ ਇੰਟੈਲੀਜੈਂਸ ਵਿੰਗ ਦੇ ਮੁਖੀ ਦਾ ਚਾਰਜ ਵਿਜੀਲੈਂਸ ਮੁਖੀ ਆਈਪੀਐਸ ਵਰਿੰਦਰ ਕੁਮਾਰ ਨੂੰ ਸੌਂਪ ਦਿੱਤਾ ਹੈ। ਸਾਲ 1993 ਬੈਚ ਦੇ ਸੀਨੀਅਰ ਆਈਪੀਐਸ ਵਰਿੰਦਰ ਕੁਮਾਰ ਹੁਣ ਦੋਵਾਂ ਯੂਨਿਟਾਂ ਵਿਜੀਲੈਂਸ ਅਤੇ ਇੰਟੈਲੀਜੈਂਸ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਸਰਕਾਰ ਇੰਟੈਲੀਜੈਂਸ ਚੀਫ਼ ਦਾ ਚਾਰਜ ਆਈਪੀਐਸ ਵਰਿੰਦਰ ਕੁਮਾਰ ਤੋਂ ਇਲਾਵਾ ਕਿਸੇ ਹੋਰ ਅਧਿਕਾਰੀ ਨੂੰ ਨਹੀਂ ਦੇਣਾ ਚਾਹੁੰਦੀ।

ਦਰਅਸਲ ਪੰਜਾਬ ‘ਚ ‘ਆਪ’ ਸਰਕਾਰ ਦੇ ਸੱਤਾ ‘ਚ ਆਉਂਦੇ ਹੀ ਵਿਜੀਲੈਂਸ ਯੂਨਿਟ ਨੂੰ ਮਜ਼ਬੂਤ ​​ਕਰ ਦਿੱਤਾ ਗਿਆ ਸੀ। ਹਰ ਵੱਡੇ ਮਾਮਲੇ ਵਿੱਚ ਵਿਜੀਲੈਂਸ ਦੀ ਕਾਰਵਾਈ ਦੇਖਣ ਨੂੰ ਮਿਲੀ। ਛੋਟੇ-ਛੋਟੇ ਮੁਲਜ਼ਮਾਂ ਤੋਂ ਲੈ ਕੇ ਸਾਬਕਾ ਮੰਤਰੀਆਂ ਤੇ ਆਗੂਆਂ ਤੱਕ ਨੂੰ ਪੰਜਾਬ ਵਿਜੀਲੈਂਸ ਨੇ ਸਲਾਖਾਂ ਪਿੱਛੇ ਡੱਕ ਦਿੱਤਾ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਪੰਜਾਬ ਦੀ ਮਾਨ ਸਰਕਾਰ ‘ਤੇ ਵਿਜੀਲੈਂਸ ਦੀ ਦੁਰਵਰਤੋਂ ਦੇ ਦੋਸ਼ ਲਾਉਂਦੀਆਂ ਆ ਰਹੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ 15 ਹਜ਼ਾਰ ਲੋਕਾਂ ਨੂੰ ਕਰਾਏਗੀ ਯੋਗਾ, 20 ਜੂਨ ਨੂੰ ਮਨਾਏਗੀ ਯੋਗਾ ਦਿਵਸ

ਪਾਕਿ ਡਰੋਨ ਲਗਾਤਾਰ ਤੀਜੇ ਦਿਨ ਅੰਮ੍ਰਿਤਸਰ ‘ਚ ਦਾਖਲ: ਆਵਾਜ਼ ਸੁਣ BSF ਨੇ ਚਲਾਇਆ ਸਰਚ ਆਪਰੇਸ਼ਨ, 5 ਕਿਲੋ ਹੈਰੋਇਨ ਮਿਲੀ