ਲੁਧਿਆਣਾ ‘ਚ ਹੋਈ 8.49 ਕਰੋੜ ਦੀ ਲੁੱਟ ਦਾ ਮਾਮਲਾ ਹੱਲ: 10 ‘ਚੋਂ 5 ਮੁਲਜ਼ਮ ਗ੍ਰਿਫਤਾਰ

  • ਪੁਲਿਸ ਨੇ ਲੁੱਟ ਦੀ ਵੱਡੀ ਰਿਕਵਰੀ ਵੀ ਕੀਤੀ
  • ਪੁਲਿਸ ਨੇ ਬੈਗ ‘ਚੋਂ 12 ਲੱਖ ਰੁਪਏ ਤੇ ਬੈੱਡ ‘ਚੋਂ 10 ਲੱਖ ਰੁਪਏ ਕੀਤੇ ਬਰਾਮਦ

ਲੁਧਿਆਣਾ, 14 ਜੂਨ 2023 – ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲੀਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਨਾਲ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ। ਸੀਐਮ ਨੇ ਲਿਖਿਆ ਕਿ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਅਤੇ ਡੀਜੀਪੀ ਨੇ ਲਿਖਿਆ ਕਿ ਮਾਮਲਾ 60 ਘੰਟੇ ਤੋਂ ਪਹਿਲਾਂ ਹੱਲ ਕਰ ਲਿਆ ਗਿਆ ਹੈ। ਵੱਡੀ ਰਿਕਵਰੀ ਹੋਈ ਹੈ। ਪੁੱਛਗਿੱਛ ਜਾਰੀ ਹੈ।

ਸੂਤਰਾਂ ਅਨੁਸਾਰ ਕਾਲੇ ਰੰਗ ਦੀ ਕਾਰ ਪੁਲੀਸ ਨੇ ਬਰਾਮਦ ਕਰ ਲਈ ਹੈ। ਇਸ ਵਿੱਚ ਨਕਦੀ ਮਿਲੀ ਹੈ। ਲੁੱਟ ਦੀ ਵਾਰਦਾਤ ਵਿੱਚ ਦੋ ਬਾਈਕ ਵੀ ਵਰਤੇ ਗਏ ਸਨ। ਇਹ ਦੋਵੇਂ ਬਾਈਕ ਕੈਸ਼ ਵੈਨ ਦੇ ਅੱਗੇ ਪਾਇਲਟ ਬਣ ਕੇ ਦੌੜ ਰਹੀਆਂ ਸਨ। ਬਦਮਾਸ਼ਾਂ ਨੇ ਕੰਪਨੀ ਦੇ ਮੁਲਾਜ਼ਮਾਂ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦੋ ਨੌਜਵਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਦੇਰ ਸ਼ਾਮ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਵਾਪਸ ਆਪਣੇ ਘਰ ਲੈ ਆਈ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਸੀਐਮਐਸ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਲੁੱਟ ਵਾਲੇ ਦਿਨ ਉਹ ਛੁੱਟੀ ‘ਤੇ ਸੀ। ਇਸ ਨੌਜਵਾਨ ਨੇ 5 ਛੁੱਟੀਆਂ ਲਈਆਂ ਸਨ। ਸ਼ੱਕ ਹੋਣ ‘ਤੇ ਪੁਲਸ ਨੇ ਪੁੱਛਗਿੱਛ ਕੀਤੀ।

ਸਰਪੰਚ ਗੁਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਪੁਲੀਸ ਨੇ ਪਿੰਡ ਢੱਟ ਤੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਥੋਂ ਪੁਲੀਸ ਨੂੰ ਬਰਸਾਤੀ ਪਾਣੀ ਲਈ ਲਗਾਏ ਜਾਲ ਵਿੱਚ ਪਿਆ 12 ਲੱਖ ਰੁਪਏ ਦਾ ਬੈਗ ਵੀ ਮਿਲਿਆ। ਸਰਪੰਚ ਅਨੁਸਾਰ ਕੈਸ਼ ਵੈਨ ਪਿੰਡ ਪੰਡੋਰੀ ਦੇ ਕੱਟ ਤੋਂ ਉਨ੍ਹਾਂ ਦੇ ਪਿੰਡ ਮੰਡਿਆਣੀ ਵੱਲ ਨੂੰ ਸਿਰਫ਼ 1 ਸਕਿੰਟ ਲਈ ਰੁਕੀ। ਜਿਸ ਕਾਰਨ ਪੁਲੀਸ ਨੂੰ ਇਨ੍ਹਾਂ ਦੋਵਾਂ ਨੌਜਵਾਨਾਂ ’ਤੇ ਸ਼ੱਕ ਹੋਇਆ। ਪੂਰਾ ਪਿੰਡ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਦੇ ਰਿਹਾ ਹੈ।

ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੰਡੋਰੀ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ’ਤੇ ਲੁਟੇਰਿਆਂ ਦੀ ਹਰਕਤ ਦੇਖੀ ਗਈ। ਇਸ ਦੌਰਾਨ ਪੁਲੀਸ ਨੇ ਪਿੰਡ ਢੱਟ ਨੇੜੇ ਜਾਲ ਵਿਛਾਇਆ। ਪਿੰਡ ਢੱਟ ਦੇ ਖੇਤਾਂ ਕੋਲ ਝਾੜੀਆਂ ਵਿੱਚ ਤਿੰਨ ਨੌਜਵਾਨ ਲੁਕੇ ਹੋਏ ਸਨ। ਪੁਲਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਭੰਗ ਪੀ ਰਹੇ ਸੀ।

ਪੁਲਿਸ ਮੁਲਾਜ਼ਮਾਂ ਵੱਲੋਂ ਸਖ਼ਤੀ ਵਰਤੀ ਗਈ ਤਾਂ ਤਿੰਨਾਂ ਨੌਜਵਾਨਾਂ ਨੇ ਸੱਚਾਈ ਦਾ ਖੁਲਾਸਾ ਕਰ ਦਿੱਤਾ। ਪੁਲੀਸ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੇ ਕਿਨਾਰੇ ਬਣੇ ਸੀਮਿੰਟ ਦੀ ਜਾਲੀ ਵਿੱਚ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਹੈ।

ਪਿੰਡ ਢੱਟ ਦੇ ਨੌਜਵਾਨ ਦੀ ਸੂਹ ‘ਤੇ ਪੁਲਿਸ ਨੇ ਜਗਰਾਉਂ ਇਲਾਕੇ ‘ਚ ਕੋਟਹਾਰੀ ਸਿੰਘ ‘ਤੇ ਛਾਪਾ ਮਾਰਿਆ। ਪੁਲਿਸ ਨੇ ਤਲਾਸ਼ੀ ਦੌਰਾਨ ਇੱਕ ਘਰ ਦੇ ਬੈੱਡ ਤੋਂ 10 ਲੱਖ ਰੁਪਏ ਬਰਾਮਦ ਕੀਤੇ ਹਨ। ਉਸ ਘਰ ਦੀ ਬਜ਼ੁਰਗ ਔਰਤ ਕੁਲਵੰਤ ਕੌਰ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਦੇ ਘਰ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੂੰ ਉਸ ਦੇ ਲੜਕੇ ਅਤੇ ਨੂੰਹ ਦੇ ਕਮਰੇ ‘ਚ ਪਏ ਬੈੱਡ ‘ਚੋਂ 10 ਲੱਖ ਰੁਪਏ ਮਿਲੇ ਹਨ। ਬਜ਼ੁਰਗ ਕੁਲਵੰਤ ਕੌਰ ਅਨੁਸਾਰ ਬੀਤੀ 9 ਜੂਨ ਦੀ ਰਾਤ ਨੂੰ ਉਸ ਦਾ ਲੜਕਾ ਤੇ ਨੂੰਹ ਕਿਤੇ ਗਏ ਹੋਏ ਸਨ ਤੇ ਉਹ ਸਵੇਰੇ ਘਰ ਵਾਪਸ ਪਰਤੇ ਸਨ।

ਕੁਲਵੰਤ ਕੌਰ ਅਨੁਸਾਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਲੜਕੇ ਨੇ 10 ਲੱਖ ਰੁਪਏ ਮੰਜੇ ਵਿੱਚ ਲੁਕੋਏ ਹਨ, ਕਿਉਂਕਿ ਉਸਦਾ ਪੁੱਤਰ ਹਮੇਸ਼ਾ ਕਮਰੇ ਨੂੰ ਤਾਲਾ ਲਗਾ ਕੇ ਰੱਖਦਾ ਸੀ। ਕੁਲਵੰਤ ਕੌਰ ਅਨੁਸਾਰ ਉਸ ਦਾ ਲੜਕਾ ਕਰੀਬ 6 ਮਹੀਨੇ ਪਹਿਲਾਂ ਸਾਈਪ੍ਰਸ ਤੋਂ ਵਾਪਸ ਆਇਆ ਹੈ। ਬੇਟੇ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਆਪਣੀ ਪਤਨੀ ਨਾਲ ਸਾਈਪ੍ਰਸ ਵਿੱਚ ਰਹਿੰਦਾ ਸੀ।

ਲੀਡ ਮਿਲਣ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਤੱਕ ਛਾਪੇਮਾਰੀ ਜਾਰੀ ਰੱਖੀ। ਪੁਲਿਸ ਨੇ ਬਰਨਾਲਾ ਤੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ। ਉਕਤ ਨੌਜਵਾਨ ਸੈਨੇਟਰੀ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਇਹ ਨੌਜਵਾਨ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਔਰਤ ਦਾ ਭਰਾ ਦੱਸਿਆ ਜਾਂਦਾ ਹੈ। ਉਕਤ ਨੌਜਵਾਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਮਾਮਲੇ ਦੀ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੁਲਤਾਰ ਸੰਧਵਾਂ ਵਲੋਂ ਦੀਵਾਨ ਟੋਡਰਮੱਲ ਦੀ ਹਵੇਲੀ ਸਬੰਧੀ ਕੇਸ ਦੇ ਨਿਪਟਾਰੇ ਹਿੱਤ ਚਾਰਾਜੋਈ ਤੇਜ਼ ਕਰਨ ਲਈ ਉੱਚ ਪੱਧਰੀ ਮੀਟਿੰਗ

ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਅੱਜ: ਸੁਖਬੀਰ ਬਾਦਲ ਹੋਣਗੇ ਪੇਸ਼