ਮੋਹਾਲੀ, 14 ਜੂਨ 2023 – ਕੇਂਦਰੀ ਜਾਂਚ ਬਿਊਰੋ ਨੇ ਏਮਜ਼ ਨਰਸਿੰਗ ਭਰਤੀ ਪ੍ਰੀਖਿਆ ਵਿਚ ਪੇਪਰ ਲੀਕ ਮਾਮਲੇ ‘ਚ ਮੋਹਾਲੀ ਸਥਿਤ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਰਿਤੂ ਨਾਂ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਦੱਸ ਦੇਈਏ ਕਿ ਏਮਜ਼ ਦੇ ਸਾਰੇ ਇੰਸਟੀਚਿਊਟ ਅਤੇ ਦਿੱਲੀ ਦੇ ਚਾਰ ਹੋਰ ਹਸਪਤਾਲਾਂ ਵਿੱਚ ਨਰਸਿੰਗ ਅਫਸਰਾਂ ਦੀ ਨਿਯੁਕਤੀ ਲਈ ਨਰਸਿੰਗ ਅਫਸਰ ਭਰਤੀ ਸਾਂਝੀ ਯੋਗਤਾ ਟੈਸਟ (NORCET-4) ਆਯੋਜਿਤ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਪ੍ਰੀਖਿਆ ਵਾਲੇ ਦਿਨ ਸੋਸ਼ਲ ਮੀਡੀਆ ‘ਤੇ ਪੇਪਰ ਦੇ ਸਕਰੀਨ ਸ਼ਾਟ ਸਾਹਮਣੇ ਆਏ, ਜਿਸ ਨਾਲ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਅਟਕਲਾਂ ਨੂੰ ਹੋਰ ਤੇਜ਼ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਕ੍ਰੀਨ ਸ਼ੌਟਸ ਦੇ ਵਿਸ਼ਲੇਸ਼ਣ ਤੋਂ ਰਿਤੂ ਨਾਮ ਦੀ ਉਮੀਦਵਾਰ ਦਾ ‘ਕੰਸੋਲ (ਇਲੈਕਟ੍ਰਾਨਿਕ ਡਿਵਾਈਸ)’ ਸਾਹਮਣੇ ਆਇਆ, ਜਿਸ ਨੂੰ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪ੍ਰੀਖਿਆ ਕੇਂਦਰ ਅਲਾਟ ਕੀਤਾ ਗਿਆ ਸੀ।