ਲੁਧਿਆਣਾ ਲੁੱਟ ਮਾਮਲੇ ‘ਚ 6 ਗ੍ਰਿਫ਼ਤਾਰ, 5 ਕਰੋੜ ਬਰਾਮਦ, ਕੰਪਨੀ ਦਾ ਡਰਾਈਵਰ ਅਤੇ ਉਸ ਦੀ ਪ੍ਰੇਮਿਕਾ ਨਿੱਕਲੇ ਮਾਸਟਰ ਮਾਈਡ

ਲੁਧਿਆਣਾ 14 ਜੂਨ 2023 – ਲੁਧਿਆਣਾ ਪੁਲਿਸ ਨੇ ਆਖਰ ਕਾਰ ਸੀ ਐਮ ਐਸ ਕੰਪਨੀ ਦੇ ਵਿੱਚ ਹੋਈ ਕਰੋੜਾਂ ਦੀ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪੰਜ ਕਰੋੜ ਰੁਪਿਆ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ।

ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਦੀ ਸ਼ਨਾਖ਼ਤ ਮਨਜਿੰਦਰ ਸਿੰਘ ਉਰਫ ਮਨੀ ਜੋ ਕਿ ਪਿੰਡ ਅੱਬੂਵਾਲ ਦਾ ਰਹਿਣ ਵਾਲਾ ਹੈ, ਉਸ ਨੇ ਮਨਦੀਪ ਕੌਰ ਜੋਕਿ ਉਸ ਦੇ ਸੰਪਰਕ ਵਿਚ ਆਈ ਸੀ, ਉਸ ਨਾਲ ਮਿਲ ਕੇ ਹੀ ਪੂਰੀ ਸਾਜਿਸ਼ ਰਚੀ ਸੀ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿਚ ਮਨਜਿੰਦਰ ਸਿੰਘ ਜੋ ਕਿ cms company ਦਾ ਡਰਾਈਵਰ ਹੈ, ਉਸ ਤੋਂ ਇਲਾਵਾ ਮਨਦੀਪ ਸਿੰਘ ਪਿੰਡ ਕੋਠੇਹਾਰੀ ਜਗਰਾਓਂ, ਹਰਵਿੰਦਰ ਸਿੰਘ ਜਗਰਾਉ, ਪਰਮਜੀਤ ਸਿੰਘ ਪਿੰਡ ਕਾਉਂਕੇ ਕਲਾਂ, ਹਰਪ੍ਰੀਤ ਸਿੰਘ ਵਾਸੀ ਡੇਹਲੋਂ ਸ਼ਾਮਿਲ ਸਨ।

ਹਾਲਾਂ ਕਿ ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਹਨਾਂ ਵਿੱਚ ਇਸ ਪੂਰੇ ਕੇਸ ਦੀ ਮਾਸਟਰ ਮਾਇੰਡ ਮਨਦੀਪ ਕੌਰ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਸ਼ਨ ਅਤੇ ਨੰਨੀ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ। ਹਾਲਾਂਕਿ ਪੁਲਿਸ ਨੇ ਹਾਲੇ ਛੇਵੇਂ ਮੁਲਜ਼ਮ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਦਾਅਵਾ ਕੀਤਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰ ਗੈਰਕਾਨੂੰਨੀ ਖਣਨ ਦੇ ਖ਼ਾਤਮੇ ਅਤੇ ਲੋਕਾਂ ਨੂੰ ਵਾਜਿਬ ਰੇਟਾਂ ’ਤੇ ਰੇਤਾ ਉਪਲਬਧ ਕਰਵਾਉਣ ਲਈ ਵਚਨਬੱਧ: ਮੀਤ ਹੇਅਰ

SGPC ਨੇ ਸੱਦੀ ਐਮਰਜੈਂਸੀ ਮੀਟਿੰਗ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਲਿਆ ਜਾ ਸਕਦਾ ਹੈ ਵੱਡਾ ਫੈਸਲਾ