- ਕੇਂਦਰ ਤੋਂ ਵਾਧੂ ਬਿਜਲੀ ਦੇਣ ਦਾ ਅਜੇ ਤੱਕ ਨਹੀਂ ਮਿਲਿਆ ਭਰੋਸਾ
- ਪੰਜਾਬ ਨੇ ਕੇਂਦਰ ਤੋਂ ਮੰਗੀ ਸੀ ਵਾਧੂ ਬਿਜਲੀ
- ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਵਧੀ
ਚੰਡੀਗੜ੍ਹ, 17 ਜੂਨ 2023 – ਪੰਜਾਬ ‘ਚ 16 ਜੂਨ ਤੋਂ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਮੀਂਹ ਘੱਟ ਪੈਣ ਦੀ ਸੰਭਾਵਨਾ ਕਾਰਨ ਵਾਧੂ ਬਿਜਲੀ ਦੀ ਲੋੜ ਪਵੇਗੀ। ਇਸ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਤੋਂ ਅਗਲੇ ਚਾਰ ਮਹੀਨਿਆਂ ਲਈ 1000 ਮੈਗਾਵਾਟ ਵਾਧੂ ਬਿਜਲੀ ਦੀ ਮੰਗ ਕੀਤੀ ਸੀ, ਜਿਸ ‘ਤੇ ਸਰਕਾਰ ਵੱਲੋਂ ਅਜੇ ਤੱਕ ਕੋਈ ਭਰੋਸਾ ਨਹੀਂ ਮਿਲਿਆ ਹੈ।
ਦਰਅਸਲ, ਕੇਂਦਰੀ ਮੰਤਰੀ ਆਰ.ਕੇ.ਸਿੰਘ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਮਾਨ ਨੇ ਕੇਂਦਰੀ ਪੂਲ ਤੋਂ ਪੰਜਾਬ ਵਿੱਚ 15 ਜੂਨ ਤੋਂ 15 ਅਕਤੂਬਰ, 4 ਮਹੀਨਿਆਂ ਤੱਕ 1000 ਮੈਗਾਵਾਟ ਵਾਧੂ ਬਿਜਲੀ ਦੀ ਲੋੜ ਬਾਰੇ ਦੱਸਿਆ ਹੈ। ਇਸ ਦਾ ਕਾਰਨ ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਪੈਦਾਵਾਰ ਆਏ ਫਸਲ ਦਾ ਝਾੜ ਹੈ। ਇਸ ਦੇ ਲਈ ਜ਼ਿਆਦਾ ਪਾਣੀ ਦੀ ਲੋੜ ਹੈ। ਸਰਕਾਰ ਕੋਲ ਖੁੱਲ੍ਹੇ ਬਾਜ਼ਾਰ ਤੋਂ ਬਿਜਲੀ ਖਰੀਦਣ ਦਾ ਵਿਕਲਪ ਹੈ, ਪਰ ਕੇਂਦਰੀ ਪੂਲ ਦੇ ਮੁਕਾਬਲੇ ਇਸ ‘ਤੇ ਪ੍ਰਤੀ ਯੂਨਿਟ 6 ਤੋਂ 10 ਰੁਪਏ ਵਾਧੂ ਖਰਚੇ ਜਾਣਗੇ।