ਜਲੰਧਰ ‘ਚ ਆਈਸ ਫੈਕਟਰੀ ‘ਚੋਂ ਗੈਸ ਲੀਕ: ਇਲਾਕੇ ਦੇ ਲੋਕਾਂ ਨੂੰ ਸਾਹ ਲੈਣ ‘ਚ ਆਈ ਦਿੱਕਤ

ਜਲੰਧਰ, 17 ਜੂਨ 2023 – ਲੁਧਿਆਣਾ ਗੈਸ ਲੀਕ ਦੀ ਘਟਨਾ ਤੋਂ ਬਾਅਦ ਦੇਰ ਰਾਤ ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਸਥਿਤ ਦਸਮੇਸ਼ ਨਗਰ ‘ਚ ਆਈਸ ਫੈਕਟਰੀ ‘ਚੋਂ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਕਾਰਨ ਆਸਪਾਸ ਦੇ ਲੋਕਾਂ ‘ਚ ਹਾਹਾਕਾਰ ਮੱਚ ਗਈ। ਗੈਸ ਕਾਰਨ ਘਰਾਂ ‘ਚ ਬੈਠੇ ਲੋਕਾਂ ਅਤੇ ਗਲੀਆਂ ‘ਚ ਸੈਰ ਕਰਨ ਵਾਲੇ ਲੋਕਾਂ ਦਾ ਦਮ ਘੁੱਟਣ ਲੱਗਾ। ਗੈਸ ਕਾਰਨ ਕੁਝ ਲੋਕਾਂ ਦੀ ਹਾਲਤ ਵੀ ਵਿਗੜ ਗਈ ਹੈ, ਜਿਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ।

ਹਾਲਾਂਕਿ ਇਸ ਗੈਸ ਲੀਕ ਮਾਮਲੇ ‘ਚ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਪਰ ਗੈਸ ਕਾਰਨ ਔਰਤਾਂ, ਮਰਦਾਂ ਤੇ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੂੰ ਸਾਹ ਲੈਣ ‘ਚ ਦਿੱਕਤ ਅਤੇ ਅੱਖਾਂ ‘ਚ ਜਲਣ ਹੋਣ ਲੱਗੀ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਸਿਹਤ ਵੀ ਖਰਾਬ ਹੋ ਗਈ।

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅੱਜ ਪਹਿਲੀ ਵਾਰ ਫੈਕਟਰੀ ਵਿੱਚੋਂ ਗੈਸ ਲੀਕ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਗੈਸ ਲੀਕ ਹੋ ਰਹੀ ਸੀ ਪਰ ਰਾਤ ਨੂੰ ਇਸ ਦਾ ਅਸਰ ਜ਼ਿਆਦਾ ਸੀ। ਮੁਹੱਲਾ ਵਾਸੀ ਮਨਿੰਦਰ ਸ਼ਿੰਪੂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦਸਮੇਸ਼ ਨਗਰ ਵਿੱਚ ਸੂਰਿਆ ਕੋਲਡ ਸਟੋਰ ਹੈ। ਇਸ ਸਟੋਰ ਤੋਂ ਹਰ 10 ਦਿਨਾਂ ਬਾਅਦ ਗੈਸ ਲੀਕ ਹੁੰਦੀ ਰਹਿੰਦੀ ਹੈ। ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੁਹੱਲਾ ਵਾਸੀ ਇਸ ਸਬੰਧੀ ਜਲੰਧਰ ਦੇ ਡੀਸੀ ਅਤੇ ਡੀਸੀਪੀ ਜਗਮੋਹਨ ਸਿੰਘ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ।

ਜਦੋਂ ਇਸ ਸਬੰਧੀ ਕੋਲਡ ਸਟੋਰ ਦੇ ਫੈਕਟਰੀ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਵਿੱਚੋਂ ਕੋਈ ਗੈਸ ਲੀਕ ਨਹੀਂ ਹੋ ਰਹੀ। ਗਟਰ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ DGP ਨੇ CM ਦੀ ਸੁਰੱਖਿਆ ‘ਚ ਤੈਨਾਤ ਲੇਡੀ IPS ਅਫਸਰ ਦਾ ਕੀਤਾ ਜਿਨਸੀ ਸ਼ੋਸ਼ਣ, ਅਦਾਲਤ ਨੇ ਸੁਣਾਈ ਸਜ਼ਾ

ਕੱਲ੍ਹ ਨੂੰ ਅਮਿਤ ਸ਼ਾਹ ਦੀ ਗੁਰਦਾਸਪੁਰ ‘ਚ ਰੈਲੀ, ਪਹਿਲਾਂ ਹੀ ਕੌਮੀ ਇਨਸਾਫ਼ ਮੋਰਚਾ ਦਾ ਆਗੂ ਪੁਲਿਸ ਨੇ ਲਿਆ ਹਿਰਾਸਤ ‘ਚ