ਪੁਲਿਸ ਨੇ ਡਾਕੂ ਹਸੀਨਾ ਨੂੰ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਫਰੂਟੀ ਟ੍ਰੈਪ ‘ਚ ਫਸਾਇਆ, ਇਸ ਤਰ੍ਹਾਂ ਹੋਈ ਗ੍ਰਿਫਤਾਰੀ

ਸ੍ਰੀ ਹੇਮਕੁੰਟ ਸਾਹਿਬ, 18 ਜੂਨ 2023 – ਲੁਧਿਆਣਾ, 8.5 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਡਕੈਤੀ ਹਸੀਨਾ ਮਨਦੀਪ ਕੌਰ ਉਰਫ਼ ਮੋਨਾ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਫਰੂਟੀ ਜਾਲ ‘ਚ ਫਸਾ ਲਿਆ ਗਿਆ। ਪੁਲਿਸ ਵੱਲੋਂ ਫਰੂਟੀ ਦਾ ਲੰਗਰ ਲਗਾਇਆ ਗਿਆ। ਜਿਵੇਂ ਹੀ ਮੋਨਾ ਆਪਣੇ ਪਤੀ ਨਾਲ ਫਰੂਟੀ ਦਾ ਲੰਗਰ ਲੈਣ ਲਈ ਕਤਾਰ ‘ਚ ਖੜ੍ਹਨ ਲੱਗੀ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਹ ਪੈਦਲ ਯਾਤਰਾ ਕਰ ਰਹੀ ਸੀ, ਜਿਸ ਤੋਂ ਬਾਅਦ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ‘ਚ ਇਹ ਯੋਜਨਾ ਤਿਆਰ ਕੀਤੀ ਗਈ। ਭਾਵੇਂ ਇੰਨੀ ਭੀੜ ਵਿੱਚੋਂ ਮੁਲਜ਼ਮਾਂ ਨੂੰ ਫੜਨਾ ਵੀ ਪੁਲੀਸ ਲਈ ਵੱਡੀ ਚੁਣੌਤੀ ਸੀ ਪਰ ਪੁਲੀਸ ਨੇ ਬਿਨਾਂ ਕਿਸੇ ਭਗਦੜ ਦੇ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਇਆ।

ਇੰਸਪੈਕਟਰ ਬੇਅੰਤ ਜੁਨੇਤਾ ਨੇ ਦੱਸਿਆ ਕਿ ਅਸੀਂ ਇਨਸਾਨੀਅਤ ਦੇ ਨਾਤੇ ਇਸ ਡਾਕੂ ਹਸੀਨਾ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਦਿੱਤਾ | ਪਰ ਸਾਡੀ ਇਸ ‘ਤੇ ਪੂਰੀ ਨਜ਼ਰ ਸੀ। ਜਿਵੇਂ ਹੀ ਮੋਨਾ ਅਤੇ ਉਸ ਦੇ ਪਤੀ ਨੇ ਮੱਥਾ ਟੇਕਿਆ ਤਾਂ ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦੀ ਟੀਮ ਨੇ ਫੜ ਲਿਆ।

ਪੁਲਿਸ ਨੇ ਪਲਾਨ ਬਣਾਇਆ ਕਿ, ਸ਼ਰਧਾਲੂਆਂ ਵਿਚ ਛੁਪੀ ਮੋਨਾ ਦੀ ਕਿਸੇ ਤਰੀਕੇ ਨਾਲ ਪਛਾਣ ਕੀਤੀ ਜਾਵੇ। ਪੁਲਿਸ ਨੇ, ਹੇਮਕੁੰਟ ਸਾਹਿਬ ਨੂੰ ਜਾਂਦੇ ਰਸਤਿਆਂ ਤੇ ਪਲਾਨ ਤਹਿਤ ਸ਼ਰਧਾਲੂਆਂ ਵਾਸਤੇ ਐਨੇਰਜ਼ੀ ਡਰਿੰਕਸ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਉਮੀਦ ਸੀ ਕਿ, ਡਾਕੂ ਸੁੰਦਰੀ ਮੋਨਾ ਜ਼ਰੂਰ ਫਰੂਟੀ ਲੈਣ ਲਈ ਅੱਗੇ ਆਵੇਗੀ।

ਪੁਲਿਸ ਜਿਵੇਂ ਹੀ ਫਰੂਟੀ ਦੇ ਪਾਊਚ ਵੰਡ ਰਹੀ ਸੀ ਤਾਂ, ਨਾਲ ਹੀ ਪੁਲਿਸ ਦਾ ਇੱਕ ਮੁਲਾਜ਼ਮ ਫ਼ੋਟੋਆਂ ਵੀ ਖਿੱਚੀ ਜਾ ਰਿਹਾ ਸੀ। ਮੋਨਾ ਜਿਵੇਂ ਹੀ ਫਰੂਟੀ ਦਾ ਪਾਊਚ ਲੈਣ ਲਈ ਅੱਗੇ ਆਈ ਤਾਂ ਪੁਲਿਸ ਮੁਲਾਜ਼ਮ ਨੇ ਫ਼ੋਟੋ ਕਲਿੱਕ ਕਰ ਦਿੱਤੀ। ਪੁਲਿਸ ਨੂੰ ਸ਼ੱਕ ਤਾਂ, ਪੂਰਾ ਸੀ ਕਿ ਇਹੋ ਮੋਨਾ ਹੈ। ਪਰ ਇਸ ਦੇ ਬਾਵਜੂਦ ਪੁਲਿਸ ਨੇ ਮੋਨਾ ਦਾ ਪਿੱਛਾ ਕੀਤਾ। ਬਾਅਦ ‘ਚ ਪੁਲਿਸ ਨੇ ਮੋਨਾ ਨੂੰ ਰੋਕ ਕੇ ਪਹਿਲਾਂ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਉਹਨੂੰ ਅਤੇ ਉਹਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੰਗ-ਏ-ਆਜ਼ਾਦੀ ਯਾਦਗਾਰ ‘ਚ ਭ੍ਰਿਸ਼ਟਾਚਾਰ ਮਾਮਲਾ: “ਹਮਦਰਦ ਹੋਵੇ -ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ – ਮਾਨ

ਗਵਾਹ ਨੂੰ ਹੀ ਸਲਾਖਾਂ ਪਿੱਛੇ ਡੱਕਣ ਦਾ ਮਾਮਲਾ: ਕਪੂਰਥਲਾ ਦਾ SSP ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਤਲਬ