- ਆਲ ਇੰਡੀਆ ਪੱਧਰ ‘ਤੇ ਮਿਲਿਆ ਚੌਥਾ ਰੈਂਕ
ਚੰਡੀਗੜ੍ਹ, 18 ਜੂਨ 2023 – ਦੇਸ਼ ਦੇ ਵੱਕਾਰੀ ਤਕਨੀਕੀ ਕਾਲਜਾਂ ਵਿੱਚ ਦਾਖਲਾ ਪ੍ਰਦਾਨ ਕਰਨ ਵਾਲੀ ਜੇਈਈ ਐਡਵਾਂਸਡ ਦਾ ਨਤੀਜਾ ਐਤਵਾਰ ਨੂੰ ਐਲਾਨਿਆ ਗਿਆ। ਟ੍ਰਾਈਸਿਟੀ ਦੇ ਰਾਘਵ ਗੋਇਲ ਨੇ ਜੇਈਈ ਐਡਵਾਂਸ ਦੇ ਨਤੀਜੇ ਵਿੱਚ ਆਲ ਇੰਡੀਆ ਪੱਧਰ ‘ਤੇ ਚੌਥੇ ਸਥਾਨ ਨਾਲ ਟ੍ਰਾਈਸਿਟੀ ਵਿੱਚ ਟਾਪ ਕੀਤਾ ਹੈ।
ਦੂਜੇ ਪਾਸੇ, ਮੌਲਿਕ ਜਿੰਦਲ ਨੇ ਆਲ ਇੰਡੀਆ ਪੱਧਰ ‘ਤੇ 19ਵਾਂ ਸਥਾਨ ਹਾਸਲ ਕੀਤਾ ਅਤੇ ਟ੍ਰਾਈਸਿਟੀ ‘ਚ ਦੂਜਾ ਸਥਾਨ ਹਾਸਲ ਕੀਤਾ। ਰਾਘਵ ਅਤੇ ਮੌਲਿਕ ਭਵਨ ਵਿਦਿਆਲਿਆ ਸਕੂਲ ਪੰਚਕੂਲਾ ਦੇ ਵਿਦਿਆਰਥੀ ਹਨ।
ਸ਼ਹਿਰ ਦੇ 10,000 ਵਿਦਿਆਰਥੀਆਂ ਨੇ ਜੇਈਈ ਐਡਵਾਂਸ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚ ਪੰਜ ਵਿਦਿਆਰਥੀਆਂ ਨੇ ਟਾਪ 100 ਵਿੱਚ ਥਾਂ ਬਣਾਈ ਹੈ। ਟ੍ਰਾਈਸਿਟੀ ਦੇ ਟਾਪਰ ਰਾਘਵ ਗੋਇਲ ਨੇ ਜੇਈਈ ਮੇਨਜ਼ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 20 ਪ੍ਰਾਪਤ ਕੀਤਾ ਸੀ। ਅਤੇ CBSE 12ਵੀਂ ਦੀ ਬੋਰਡ ਪ੍ਰੀਖਿਆ ਵਿੱਚ 97.4 ਫੀਸਦੀ ਅੰਕਾਂ ਨਾਲ ਸਫ਼ਲਤਾ ਹਾਸਲ ਕੀਤੀ। ਰਾਘਵ ਦੇ ਪਿਤਾ ਪੰਕਜ ਅਤੇ ਮਾਂ ਮਮਤਾ ਗੋਇਲ ਕਾਰੋਬਾਰੀ ਹਨ।
ਦੂਜੇ ਪਾਸੇ, 19ਵੇਂ ਆਲ ਇੰਡੀਆ ਰੈਂਕ ਨਾਲ ਟ੍ਰਾਈਸਿਟੀ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੇ ਮੌਲਿਕ ਨੇ ਜੇਈਈ ਮੇਨਜ਼ ਦੀ ਪ੍ਰੀਖਿਆ ਵਿੱਚ ਵੀ 75ਵੇਂ ਆਲ ਇੰਡੀਆ ਰੈਂਕ ਨਾਲ ਸਫਲਤਾ ਹਾਸਲ ਕੀਤੀ।