ਭਾਖੜਾ ਨਹਿਰ ‘ਚ ਨਾਬਾਲਗ ਬੱਚੀ ਨੇ ਮਾਰੀ ਛਾਲ, ਫੌਜੀ ਨੇ ਬਚਾਈ ਬੱਚੀ ਦੀ ਜਾ+ਨ

  • ਯੂਨਿਟ ਦੇ ਇੱਕ ਟਰੱਕ ਵਿੱਚ ਰਾਸ਼ਨ ਲੈ ਕੇ ਜਾ ਰਹੇ ਸੀ ਫੌਜੀ

ਪਟਿਆਲਾ, 18 ਜੂਨ 2023 – ਪਟਿਆਲਾ ‘ਚ ਨਹਿਰ ‘ਚ ਛਾਲ ਮਾਰਨ ਵਾਲੀ ਨਾਬਾਲਗ ਨੂੰ ਬਚਾਉਣ ਲਈ ਫੌਜੀ ਜਵਾਨ ਨੇ ਨਹਿਰ ‘ਚ ਛਾਲ ਮਾਰ ਬੱਚੀ ਦੀ ਜਾਨ ਬਚਾ ਲਈ। ਫੌਜੀ ਨੇ ਇਕੱਲੇ ਹੀ ਬੱਚੀ ਨੂੰ ਬਚਾਇਆ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਨਹਿਰ ਵਿੱਚ ਛਾਲ ਮਾਰਨ ਵਾਲੇ ਸਿਪਾਹੀ ਦੀ ਪਛਾਣ ਆਰਮੀ ਹਸਪਤਾਲ ਵਿੱਚ ਤਾਇਨਾਤ ਕਾਂਸਟੇਬਲ ਡੀਐਨ ਕ੍ਰਿਸ਼ਨਨ ਵਜੋਂ ਹੋਈ ਹੈ। ਲੜਕੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਇਹ ਘਟਨਾ 16 ਜੂਨ ਨੂੰ ਬਾਅਦ ਦੁਪਹਿਰ 3.30 ਵਜੇ ਦੀ ਦੱਸੀ ਜਾ ਰਹੀ ਹੈ। ਕਾਂਸਟੇਬਲ ਡੀਐਨ ਕ੍ਰਿਸ਼ਨਨ ਯੂਨਿਟ ਦੇ ਹੋਰ ਮੁਲਾਜ਼ਮਾਂ ਨਾਲ ਰਾਸ਼ਨ ਲੈ ਕੇ ਪਟਿਆਲਾ ਤੋਂ ਸੰਗਰੂਰ ਪਰਤ ਰਹੇ ਸਨ। ਜਦੋਂ ਟਰੱਕ ਪਟਿਆਲਾ ਤੋਂ ਅੱਗੇ ਭਾਖੜਾ ਨਹਿਰ ਨੇੜੇ ਪਹੁੰਚਿਆ ਤਾਂ ਜਵਾਨਾਂ ਨੇ ਲੜਕੀ ਨੂੰ ਨਹਿਰ ਵਿੱਚ ਡੁੱਬਦੇ ਦੇਖਿਆ।

ਕਾਂਸਟੇਬਲ ਡੀਐਨ ਕ੍ਰਿਸ਼ਨਨ ਨੇ ਉਸੇ ਸਮੇਂ ਟਰੱਕ ਨੂੰ ਰੋਕਿਆ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਕਾਂਸਟੇਬਲ ਕ੍ਰਿਸ਼ਨਨ ਨੇ ਕੁਝ ਹੀ ਮਿੰਟਾਂ ‘ਚ ਡੁੱਬ ਰਹੀ ਲੜਕੀ ਦੀ ਜਾਨ ਬਚਾਈ। ਇਹ ਦੇਖ ਕੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ। ਸਾਰਿਆਂ ਨੇ ਕਾਂਸਟੇਬਲ ਡੀਐਨ ਕ੍ਰਿਸ਼ਨਨ ਨੂੰ ਇਸ ਦਲੇਰੀ ਭਰੇ ਕੰਮ ਲਈ ਸਲਾਮ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਰੀਦਕੋਟ ਜੇਲ੍ਹ ‘ਚ ਹਵਾਲਾਤੀ ਨੂੰ ਨਸ਼ਾ ਸਪਲਾਈ ਕਰਨ ਆਏ 3 ਨੌਜਵਾਨ, ਇਕ ਗ੍ਰਿਫਤਾਰ, 2 ਫਰਾਰ

ਮੋਗਾ ਵਿਖੇ ਸੁਨਿਆਰੇ ਦਾ ਕ+ਤ+ਲ ਮਾਮਲਾ, ਪੁਲਿਸ ਨੇ 4 ਸ਼ੂਟਰ ਕੀਤੇ ਗ੍ਰਿਫਤਾਰ