ਲੁਧਿਆਣਾ, 20 ਜੂਨ 2023 – ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ 4 ਚੋਰਾਂ ਨੂੰ ਵੀ ਕਾਬੂ ਕੀਤਾ ਹੈ। ਲੁਟੇਰਿਆਂ ਨੇ ਪੈਸੇ ਲੁੱਟ ਕੇ ਮੁਲਜ਼ਮ ਅਰੁਣ ਕੋਚ ਦੇ ਦੋਸਤ ਨੀਰਜ ਦੇ ਘਰ ਦੇ ਕੋਲ ਤਰਪਾਲ ਨਾਲ ਢਕੀ ਕਾਰ ਵਿੱਚ ਰੱਖ ਲਏ। ਨੀਰਜ ਨੇ ਅਰੁਣ ਕੋਚ ਨੂੰ ਵੀ ਕੁਝ ਪੈਸੇ ਦੇਣ ਲਈ ਕਿਹਾ, ਪਰ ਅਰੁਣ ਨੇ ਇਨਕਾਰ ਕਰ ਦਿੱਤਾ।
ਇਸ ਦੌਰਾਨ ਮੁਲਜ਼ਮਾਂ ਨੇ ਆਪਣੇ ਤਿੰਨ ਸਾਥੀਆਂ ਪ੍ਰਿੰਸ, ਮਨਦੀਪ ਕੁਮਾਰ ਉਰਫ਼ ਬੱਬੂ ਅਤੇ ਅਭੀ ਸਿੰਗਲਾ ਨਾਲ ਮਿਲ ਕੇ ਗੱਡੀ ਦਾ ਪਿਛਲਾ ਸ਼ੀਸ਼ਾ ਇੱਟ ਨਾਲ ਤੋੜ ਕੇ 1 ਕਰੋੜ ਰੁਪਏ ਚੋਰੀ ਕਰ ਲਏ। ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਵਿੱਚ ਅਰੁਣ ਕੁਮਾਰ ਉਰਫ਼ ਕੋਚ, ਆਦਿਤਿਆ ਉਰਫ਼ ਨੰਨੀ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪਾ ਸ਼ਾਮਲ ਹਨ। ਅਰੁਣ ਪੀਟੀਈ ਦਾ ਕੋਰਸ ਕਰਦਾ ਹੈ। ਨੰਨੀ 12ਵੀਂ ਪਾਸ ਕਰਕੇ ਅੱਗੇ ਦੀ ਪੜ੍ਹਾਈ ਕਰ ਰਿਹਾ ਹੈ।
ਗੋਪਾ ਭੱਠੇ ‘ਤੇ ਕੰਮ ਕਰਦਾ ਹੈ। ਇਸੇ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਨੀਰਜ, ਪ੍ਰਿੰਸ, ਮਨਦੀਪ ਕੁਮਾਰ ਉਰਫ਼ ਬੱਬੂ ਅਤੇ ਅਭੀ ਵਾਸੀ ਬਰਨਾਲਾ ਵਜੋਂ ਹੋਈ ਹੈ। ਚੋਰ ਪ੍ਰਿੰਸ ਅਤੇ ਬੱਬੂ ਨੂੰ ਪੁਲਿਸ ਨੇ ਦੇਰ ਰਾਤ ਹੋਟਲ ਲੈਮਨ ਘੰਟਾਘਰ ਨੇੜਿਉਂ ਕਾਬੂ ਕਰ ਲਿਆ ਹੈ। ਉਸ ਦੇ ਘਰ ਛਾਪਾ ਮਾਰਿਆ ਗਿਆ ਪਰ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ ਸੀ।
ਇਨ੍ਹਾਂ ਮੁਲਜ਼ਮਾਂ ਕੋਲੋਂ ਪੈਸੇ ਬਰਾਮਦ ਹੋਏ,,,,,,,
- ਮਨਜਿੰਦਰ ਮਨੀ – 1.50 ਕਰੋੜ
- ਮਨਦੀਪ ਸਿੰਘ ਉਰਫ ਵਿੱਕੀ – 50 ਲੱਖ
- ਹਰਵਿੰਦਰ ਸਿੰਘ ਉਰਫ ਲੰਬੂ – 75 ਲੱਖ
- ਪਰਮਜੀਤ ਸਿੰਘ ਉਰਫ ਪੰਮਾ – 25 ਲੱਖ
- ਹਰਪ੍ਰੀਤ ਸਿੰਘ – 25 ਲੱਖ
- ਨਰਿੰਦਰ ਸਿੰਘ ਉਰਫ ਹੈਪੀ – 25 ਲੱਖ
- ਮਨਦੀਪ ਕੌਰ ਉਰਫ ਮੋਨਾ – 12 ਲੱਖ
- ਜਸਵਿੰਦਰ ਸਿੰਘ – 9 ਲੱਖ
- ਅਰੁਣ ਕੁਮਾਰ ਉਰਫ ਕੋਚ – 10 ਲੱਖ
- ਆਦਿਤਿਆ ਉਰਫ ਨੰਨੀ – 10 ਲੱਖ
- ਗੁਰਪ੍ਰੀਤ ਸਿੰਘ ਉਰਫ ਗੋਪਾ – 10 ਲੱਖ
- ਨੀਰਜ ਕੁਮਾਰ – 20 ਲੱਖ
- ਮਨਦੀਪ ਕੁਮਾਰ ਉਰਫ਼ ਬੱਬੂ – 20 ਲੱਖ
- ਪ੍ਰਿੰਸ – 20 ਲੱਖ
- ਅਭੀ ਸਿੰਗਲਾ ਉਰਫ ਅਭੀ – 10 ਲੱਖ
- ਗੌਰਵ ਉਰਫ ਗੁਲਸ਼ਨ – 0
ਇੰਨੀ ਵੱਡੀ ਰਕਮ ਦੇਖ ਕੇ ਸਾਰੇ ਲੁਟੇਰਿਆਂ ‘ਚ ਆਪਾ-ਧਾਪੀ ਮੱਚ ਗਈ। ਇਸ ਦੌਰਾਨ ਸਾਰਿਆਂ ਨੂੰ ਡਰਾਉਣ ਲਈ ਮਾਸਟਰ ਮਾਈਂਡ ਮਨੀ ਨੇ ਕਿਹਾ ਕਿ ਉਹ ਕੁਝ ਦਿਨਾਂ ਲਈ ਕੋਈ ਪੈਸਾ ਖਰਚ ਨਾ ਕਰਨ। ਮਨੀ ਨੇ ਉਸ ਨੂੰ ਦੱਸਿਆ ਕਿ ਇਹ ਮਾਮਲਾ ਸਾਰੇ ਪਾਸੇ ਚੱਲ ਰਿਹਾ ਹੈ। ਇਨ੍ਹਾਂ ਨੋਟਾਂ ਦੇ ਵਿਚਕਾਰ ਇੱਕ ਚਿੱਪ ਹੁੰਦੀ ਹੈ। ਜੇਕਰ ਉਸ ਨੇ ਨੋਟ ਕਿਤੇ ਚਲਾਏ ਤਾਂ ਉਸ ਦਾ ਪਤਾ ਲਗਾ ਲਿਆ ਜਾਵੇਗਾ। ਇਸੇ ਡਰ ਕਾਰਨ ਮੁਲਜ਼ਮ ਨੇ ਅਜੇ ਤੱਕ ਪੈਸੇ ਨਹੀਂ ਖਰਚੇ ਸਨ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਸਟਰ ਮਾਈਂਡ ਮੋਨਾ ਨੇ ਦੱਸਿਆ ਕਿ ਉਸ ਨੇ ਨਾਲੇ ਵਿੱਚ ਡੀਵੀਆਰ ਸੁੱਟਿਆ ਸੀ। ਇਸ ਕਾਰਨ ਪੁਲੀਸ ਨੂੰ ਡੀਵੀਆਰ ਲੱਭਣ ਵਿੱਚ ਕਾਫੀ ਦਿੱਕਤ ਆ ਰਹੀ ਹੈ। ਪਰ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।