ਚੰਡੀਗੜ੍ਹ, 20 ਜੂਨ 2023 – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਵਿਧਾਨ-ਸਭਾ ਸੈਸ਼ਨ ਵਿੱਚ ਬੋਲਦਿਆਂ ਕਿਹਾ ਕਿ Ruler Department ਫੰਡ (RDF) ਕੇਂਦਰ ਸਰਕਾਰ ਨਹੀਂ ਦੇ ਰਿਹਾ ਇਸ ਪੈਸਾ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਂਦਾ ਏ RDF ਦਾ 3622 ਕਰੋੜ ਏ ਜਿਸ ਨਾਲ ਸੜਕਾਂ ਬਣਾਇਆ ਜਾ ਸਕਦੀਆਂ ਹਨ, ਇਸ ਸੰਬੰਧੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੀਟਿੰਗ ਵੀ ਕੀਤੀ ਗਈ, ਗਵਰਨਰ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਲਿਖੀਆਂ ਕਈਆਂ ਚਿੱਠੀਆਂ ਦਾ ਜਵਾਬਾਂ ਦੇ ਵੀ ਦਿੱਤੇ ਗਏ ਨੇ। ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਇਹ ਬਿੱਲ ਪਾਸ ਕੀਤਾ ਗਿਆ।
ਪੰਜਾਬ ਦਾ ਮੰਡੀ ਸਿਸਟਮ ਬਹੁਤ ਚੰਗਾ ਏ। ਯੂ.ਪੀ ਅਤੇ ਬਿਹਾਰ ਵਿੱਚ 300 km ਤੇ ਮੰਡੀ ਹੈ ਜਦੋ ਕਿ ਪੰਜਾਬ ਵਿੱਚ 3 km ਤੇ ਮੰਡੀ ਹੈ। ਕੇਂਦਰ ਸਰਕਾਰ ਫੰਡ ਜਾਰੀ ਕਰੇ ਨਹੀਂ ਤਾਂ 1 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਜਾਵਾਂਗੇ।
ਮੁੱਖ ਮੰਤਰੀ ਨੇ ਗੁਰਬਾਣੀ ਦੇ ਫ੍ਰੀ ਪ੍ਰਸਾਰਣ ਬਾਰੇ ਬੋਲਦਿਆਂ ਕਿਹਾ ਕਿ ਗੁਰਬਾਣੀ ਸਰਬ-ਸਾਂਝੀ ਹੈ ਬੀਤੇ 11 ਸਾਲਾ ਤੋਂ ਇੱਕ ਹੀ ਚੈਨਲ ਇਸ ਦਾ ਪ੍ਰਸਾਰਨ ਕਰ ਰਿਹਾ ਹੈ, ਗੁਰਬਾਣੀ ਤੋਂ 30 mint ਪਹਿਲਾ ਅਤੇ 30 mint ਬਾਅਦ ਕੋਈ ਵੀ Add ਨਹੀਂ ਆਵੇਗੀ, ਸੁਪਰੀਮ ਕੋਰਟ ਦੀ ਹਰਿਆਣਾ ਗੁਰਦਵਾਰਾ ਕਮੇਟੀ ਨੂੰ ਕੀਤੀ judgement ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸੂਬਾ ਦਾ ਅਧਿਕਾਰ ਹੈ। ਪਵਿੱਤਰ ਗੁਰਬਾਣੀ ਹਰ ਘਰ ਜਾਵੇ, ਰੇਡੀਓ ਤੇ ਵੀ ਗੁਰਬਾਣੀ ਦਾ ਪ੍ਰਸਾਰਨ ਹੋਣਾ ਚਾਹੀਦਾ ਹੈ ਇਹ ਬਿੱਲ ਪਾਸ ਕੀਤਾ ਗਿਆ।
ਇਸ ਤੋਂ ਇਲਾਵਾ ਵਿਧਾਨ ਸਭਾ ਵਿੱਚ ਯੂਨੀਵਰਸਿਟੀਆਂ ਦਾ ਚਾਂਸਲਰ ਗਵਰਨਰ ਦੀ ਥਾਂ ਤੇ ਮੁੱਖ ਮੰਤਰੀ ਨੂੰ ਬਣਾਉਣਾ ਦਾ ਬਿੱਲ ਵੀ ਪੇਸ਼ ਕੀਤਾ ਗਿਆ, ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ 32 ਯੂਨੀਵਰਸਿਟੀਆਂ ਹਨ ਜਦੋਂ VC ਲਗਾਉਣਾ ਹੁੰਦਾ ਤਾਂ ਕਿਹਾ ਜਾਦਾ ਕਿ ਸਰਕਾਰ 3 ਨਾਮ ਭੇਜੇ ਉਹਨਾਂ ਵਿੱਚੋ 1 ਨਾਮ ਗਵਰਨਰ ਫ਼ਾਈਨਲ ਕਰਨਗੇ ਪਰ ਹੁਣ ਇਹ ਮੋਕਾਂ ਮੁੱਖ ਮੰਤਰੀ ਨੂੰ ਦਿੱਤਾ ਜਾਵੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਸਮਰਥਨ ਕੀਤਾ ਗਿਆ ਜਿਸ ਕਰਕੇ ਇਹ ਬਿੱਲ ਪਾਸ ਹੋ ਗਿਆ।