- ਮੌਜੂਦਾ ਸਮੇਂ ਨੰਦ ਲਾਲ ਸ਼ਰਮਾ ਸਤਲੁਜ ਵਿਧੁਤ ਨਿਗਮ ਲਿਮਟਿਡ ਦੇ ਨੇ ਚੇਅਰਮੈਨ
- ਨੰਦ ਲਾਲ ਪਹਿਲੀ ਜੁਲਾਈ ਤੋਂ ਬੀਬੀਐਮਬੀ ਦਾ ਵਾਧੂ ਚਾਰਜ ਸਾਂਭਣਗੇ
ਨਵੀਂ ਦਿੱਲੀ, 22 ਜੂਨ 2023: ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਇਕ ਹੁਕਮ ਜਾਰੀ ਕਰਦਿਆਂ ਨੰਦ ਲਾਲ ਸ਼ਰਮਾ ਸੀ ਐਮ ਡੀ ਐਸ ਜੇ ਵਾਈ ਐਨ ਐਲ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ( ਬੀ ਬੀ ਐਮ ਬੀ) ਦੇ ਚੇਅਰਮੈਨ ਦਾ ਐਡੀਸ਼ਨਲ ਚਾਰਜ ਵੀ ਸੌਂਪਿਆ ਹੈ।
ਨੰਦ ਲਾਲ ਸ਼ਰਮਾ ਮੌਜੂਦਾ ਸਮੇਂ ਸਤਲੁਜ ਵਿਧੁਤ ਨਿਗਮ ਲਿਮਟਿਡ ਦੇ ਚੇਅਰਮੈਨ ਹਨ ਜੋ ਪਹਿਲੀ ਜੁਲਾਈ ਤੋਂ ਬੀਬੀਐਮਬੀ ਦਾ ਵਾਧੂ ਚਾਰਜ ਸਾਂਭਣਗੇ। ਬੀਬੀਐਮਬੀ ਦੇ ਮੌਜੂਦਾ ਚੇਅਰਮੈਨ ਸੰਜੇ ਸ੍ਰੀਵਾਸਤਵਾ 30 ਜੂਨ ਨੁੰ ਸੇਵਾਮੁਕਤ ਹੋ ਰਹੇ ਹਨ। ਜੋ ਪਹਿਲਾਂ ਸੈਂਟਰਲ ਰੈਗੁਲੇਟਰੀ ਅਥਾਰਿਟੀ ਵਿੱਚ ਮੁੱਖ ਇੰਜਨੀਅਰ ਸਨ। ਇਸ ਤੋਂ ਪਹਿਲਾਂ ਕੇਂਦਰੀ ਊਰਜਾ ਮੰਤਰਾਲੇ ਨੇ ਬੀਬੀਐਮਬੀ ਦੇ ਮੈਂਬਰਾਂ (ਪਾਵਰ) ਦਾ ਚਾਰਜ ਵੀ ਅਮਰਜੀਤ ਸਿੰਘ ਜੁਨੇਜਾ ਨੂੰ ਦਿੱਤਾ ਸੀ।
ਇਹ ਸਾਰੀ ਕਾਰਵਾਈ ਕੇਂਦਰੀ ਊਰਜਾ ਮੰਤਰਾਲੇ ਵੱਲੋਂ ਕੀਤੀ ਗਈ ਹੈ। ਕੇਂਦਰੀ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਨੰਦ ਲਾਲ ਸ਼ਰਮਾ ਨੂੰ ਹਾਲ ਦੀ ਘੜੀ ਤਿੰਨ ਮਹੀਨਿਆਂ ਲਈ ਹੀ ਬੀਬੀਐਮਬੀ ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਹੈ। ਜੇਕਰ ਤਿੰਨ ਮਹੀਨਿਆਂ ਤੱਕ ਵੀ ਕੋਈ ਸਥਾਈ ਚੇਅਰਮੈਨ ਨਹੀਂ ਮਿਲਿਆ ਤਾਂ ਨੰਦ ਲਾਲ ਸ਼ਰਮਾ ਨੂੰ ਹੀ ਰੈਗੂਲਰ ਚੇਅਰਮੈਨ ਦੀ ਨਿਯੁਕਤੀ ਤੱਕ ਇਸ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਹੈ।