ਲੁਧਿਆਣਾ ਡਕੈਤੀ ਮਾਮਲੇ ‘ਚ SIT ਨੇ CMS ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ, 1.35 ਕਰੋੜ ਕਿੱਥੇ ਨੇ ਇਹ ਭੇਤ ਅਜੇ ਵੀ ਬਰਕਰਾਰ

  • ਕੰਪਨੀ ਦਾ ਦਾਅਵਾ- ਪੈਸੇ ਅਜੇ ਪੂਰੇ ਨਹੀਂ ਹੋਏ,
  • ਸੀਐਮਐਸ ਕੰਪਨੀ ਦੇ ਅਧਿਕਾਰੀਆਂ ਅਨੁਸਾਰ ਕੁੱਲ 8.49 ਕਰੋੜ ਦੀ ਹੋਈ ਲੁੱਟ,
  • ਪੁਲਿਸ ਨੇ ਹੁਣ ਤੱਕ 7.14 ਕਰੋੜ ਰੁਪਏ ਕੀਤੇ ਬਰਾਮਦ,
  • 1.35 ਕਰੋੜ ਕਿੱਥੇ ਨੇ ਇਹ ਭੇਤ ਅਜੇ ਵੀ ਬਰਕਰਾਰ

ਲੁਧਿਆਣਾ, 23 ਜੂਨ 2023 – ਲੁਧਿਆਣਾ 8.49 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ 7.14 ਕਰੋੜ ਰੁਪਏ ਬਰਾਮਦ ਕਰ ਲਏ ਹਨ। ਪਰ ਅਜੇ ਬਾਕੀ 1.35 ਕਰੋੜ ਕਿੱਥੇ ਹਨ ਇਹ ਹੁਣ ਭੇਤ ਅਜੇ ਵੀ ਬਣਿਆ ਹੋਇਆ ਹੈ। ਮਾਮਲੇ ਵਿੱਚ ਗਠਿਤ ਐਸਆਈਟੀ ਸੀਐਮਐਸ ਕੰਪਨੀ ਦੇ ਅਧਿਕਾਰੀਆਂ ਤੋਂ ਕੁੱਲ 8.49 ਕਰੋੜ ਰੁਪਏ ਦੀ ਰਕਮ ਦਾ ਹਿਸਾਬ ਮੰਗ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਅਜੇ ਤੱਕ ਪੂਰਾ ਪੈਸਾ ਬਰਾਮਦ ਨਹੀਂ ਹੋਇਆ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਲੁੱਟੀ ਗਈ ਰਕਮ 8.49 ਕਰੋੜ ਰੁਪਏ ਤੋਂ ਘੱਟ ਹੈ। ਕੱਲ੍ਹ ਐਸਆਈਟੀ ਨੇ ਇਸ ਸਬੰਧੀ ਸੀਐਮਐਸ ਕੈਸ਼ ਕੰਪਨੀ ਦੇ ਅਧਿਕਾਰੀਆਂ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਐਸਆਈਟੀ ਵਿੱਚ ਜੁਆਇੰਟ ਕਮਿਸ਼ਨਰ ਸੌਮਿਆ ਮਿਸ਼ਰਾ, ਡੀਸੀਪੀ ਕ੍ਰਾਈਮ ਹਰਮੀਤ ਸਿੰਘ ਹੁੰਦਲ, ਵਧੀਕ ਡੀਸੀਪੀ ਸਮੀਰ ਵਰਮਾ, ਏਡੀਸੀਪੀ ਸ਼ੁਭਮ ਅਗਰਵਾਲ ਅਤੇ ਏਸੀਪੀ ਮਨਦੀਪ ਸਿੰਘ ਸ਼ਾਮਲ ਹਨ।

ਪੁੱਛਗਿੱਛ ਕਰਨ ‘ਤੇ ਸੀਐਮਐਸ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਆਪਣੇ ਬਿਆਨ ‘ਤੇ ਕਾਇਮ ਹਨ ਕਿ ਉਨ੍ਹਾਂ ਦੇ ਦਫ਼ਤਰ ਵਿੱਚੋਂ 8.49 ਕਰੋੜ ਰੁਪਏ ਦੀ ਲੁੱਟ ਹੋਈ ਹੈ। ਉਨ੍ਹਾਂ ਇਸ ਸਬੰਧੀ ਲਿਖਤੀ ਬਿਆਨ ਵੀ ਦਿੱਤਾ ਸੀ।

ਹਾਲਾਂਕਿ ਪੁਲਸ ਵੱਲੋਂ ਲੁਟੇਰਿਆਂ ਤੋਂ ਕੀਤੀ ਗਈ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ 8.49 ਕਰੋੜ ਰੁਪਏ ਲੁੱਟੀ ਗਈ ਰਕਮ ਨਹੀਂ ਹੈ, ਸਗੋਂ ਇਹ ਰਕਮ 7.20 ਕਰੋੜ ਤੋਂ 7.30 ਕਰੋੜ ਰੁਪਏ ਦੇ ਵਿਚਕਾਰ ਹੈ। ਪੁਲਿਸ ਪਹਿਲਾਂ ਹੀ 7.14 ਕਰੋੜ ਰੁਪਏ ਬਰਾਮਦ ਕਰ ਚੁੱਕੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਾਕੀ ਬਚੇ 15 ਲੱਖ ਰੁਪਏ ਮੁਲਜ਼ਮਾਂ ਨੇ ਭੱਜਣ ਸਮੇਂ ਖਰਚ ਕੀਤੇ ਹੋਣ। ਅਜਿਹੇ ‘ਚ ਕੰਪਨੀ ਦੇ ਬਿਆਨ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੂੰ 1.35 ਕਰੋੜ ਰੁਪਏ ਦਾ ਫਰਕ ਬਹੁਤ ਵੱਡਾ ਜਾਪਦਾ ਹੈ। ਅਜਿਹਾ ਲੱਗਦਾ ਹੈ ਕਿ ਕੰਪਨੀ ਦੇ ਅਧਿਕਾਰੀ ਆਪਣੇ ਕੈਸ਼ ਰਿਕਾਰਡ ਦਾ ਮਿਲਾਨ ਸਹੀ ਤਰੀਕੇ ਨਾਲ ਨਹੀਂ ਕਰ ਸਕੇ ਹਨ।

ਪੁਲਸ ਨੇ ਡਕੈਤੀ ਦੇ ਸਾਰੇ 18 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਜਾਂਚ ਅਜੇ ਵੀ ਬੰਦ ਨਹੀਂ ਹੋਈ ਹੈ। ਪੁਲਿਸ ਮੁਤਾਬਕ SIT ਯਕੀਨੀ ਤੌਰ ‘ਤੇ ਲੁੱਟੀ ਗਈ ਨਕਦੀ ਦੇ ਰਾਜ਼ ਦਾ ਪਰਦਾਫਾਸ਼ ਕਰੇਗੀ। ਪੁਲਿਸ ਨੇ ਕੰਪਨੀ ਦੁਆਰਾ ਪੇਸ਼ ਕੀਤੇ ਗਏ ਰਿਕਾਰਡ ਦੀ ਜਾਂਚ ਕਰਨ ਲਈ ਇੱਕ ਵਿੱਤ ਮਾਹਿਰ ਨੂੰ ਵੀ ਲਗਾਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

NIA ਨੇ ਪੰਜਾਬ-ਹਰਿਆਣਾ ਦੇ 8 ਨਾਮੀ ਗੈਂਗਸਟਰਾਂ ‘ਤੇ ਰੱਖਿਆ ਇਨਾਮ

ਹਿਮਾਲਿਆ ਦੇ ਗਲੇਸ਼ੀਅਰ ਪਿਘਲਣ ਕਾਰਨ ਡੈਮ ਨੱਕੋ-ਨੱਕ ਭਰੇ: ਪੰਜਾਬ ਸਮੇਤ 4 ਰਾਜਾਂ ‘ਚ ਨਹੀਂ ਹੋਵੇਗੀ ਪਾਣੀ ਦੀ ਕੋਈ ਕਮੀ