ਘਰ ‘ਚ ਗੈਸ ਸਿਲੰਡਰ ਫਟਣ ਕਾਰਨ ਪਰਿਵਾਰ ਦੇ 5 ਮੈਂਬਰ ਝੁਲਸੇ

  • ਚਾਹ ਬਣਾਉਣ ਸਮੇਂ ਲੀਕ ਹੋਏ ਰੈਗੂਲੇਟਰ ਕਾਰਨ ਲੱਗੀ ਅੱਗ

ਨਾਭਾ, 24 ਜੂਨ 2023 – ਨਾਭਾ ‘ਚ ਘਰੇਲੂ ਸਿਲੰਡਰ ਫਟਣ ਕਾਰਨ ਇਕ ਔਰਤ ਸਮੇਤ ਪਰਿਵਾਰ ਦੇ 5 ਮੈਂਬਰ ਬੁਰੀ ਤਰ੍ਹਾਂ ਝੁਲਸ ਗਏ। ਕਰਤਾਰਪੁਰਾ ਮੁਹੱਲੇ ‘ਚ ਜਦੋਂ ਔਰਤ ਚਾਹ ਬਣਾਉਣ ਲੱਗੀ ਤਾਂ ਰੈਗੂਲੇਟਰ ਲੀਕ ਹੋਣ ਕਾਰਨ ਸਿਲੰਡਰ ‘ਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਦੇਰ ‘ਚ ਸਿਲੰਡਰ ਫਟ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਘਰ ਜਾ ਕੇ ਦੇਖਿਆ ਤਾਂ ਪਰਿਵਾਰ ਦੇ ਸਾਰੇ ਮੈਂਬਰ ਝੁਲਸ ਗਏ ਸਨ।

ਗੁਆਂਢੀਆਂ ਨੇ ਤੁਰੰਤ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਵਿੱਚ 9 ਅਤੇ 10 ਸਾਲ ਦੇ ਦੋ ਬੱਚੇ, ਦੋ ਔਰਤਾਂ ਅਤੇ ਇੱਕ ਆਦਮੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਪਰਿਵਾਰਕ ਮੈਂਬਰ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਭਰਜਾਈ ਦੀਆਂ ਦੋਵੇਂ ਬਾਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਦੋਂਕਿ ਦੋਵਾਂ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰਤਾਰਪੁਰਾ ਵਿੱਚ ਸਿਲੰਡਰ ਫਟਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਲੋਕਾਂ ਨੇ ਦੱਸਿਆ ਕਿ ਜਿਹੜੀਆਂ ਏਜੰਸੀਆਂ ਸਿਲੰਡਰ ਡਿਲੀਵਰ ਕਰਨ ਆਉਂਦੀਆਂ ਹਨ, ਉਹ ਇਸ ਗੱਲ ਦੀ ਜਾਂਚ ਹੀ ਨਹੀਂ ਕਰਦੀਆਂ ਕਿ ਗੈਸ ਸਿਲੰਡਰ ਠੀਕ ਹੈ ਜਾਂ ਲੀਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਬਿਲ ਵਿੱਚ ਸਰਵਿਸ ਚਾਰਜ ਤਾਂ ਕੱਟ ਲੈਂਦੀ ਹੈ ਪਰ ਘਰਾਂ ਵਿੱਚ ਗੈਸ ਚੁੱਲ੍ਹੇ, ਪਾਈਪ ਅਤੇ ਸਿਲੰਡਰ ਚੈੱਕ ਕਰਨ ਲਈ ਨਹੀਂ ਆਉਂਦੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੇਰੋਜ਼ਗਾਰ 4 ਦੋਸਤ ਬਣ ਗਏ ਚੋਰ, ਮਿਲ ਕੇ ਬਣਾਇਆ ਗੈਂਗ, ਸਿਰਫ Splendor ਬਾਈਕ ਹੀ ਕਰਦੇ ਸੀ ਚੋਰੀ

ਪਾਕਿਸਤਾਨ ਦੀ ਕਰਾਚੀ ਬੰਦਰਗਾਹ ‘ਤੇ UAE ਦਾ 50 ਸਾਲਾਂ ਲਈ ਕਬਜ਼ਾ