- ਪੱਛਮੀ ਬੰਗਾਲ ਦੇ ਬਾਂਕੁੜਾ ‘ਚ ਵਾਪਰਿਆ ਇਹ ਰੇਲ ਹਾਦਸਾ
- ਹਾਦਸੇ ਦੇ ਕੀ ਨੇ ਕਾਰਨ, ਜਾਂਚ ਜਾਰੀ
ਪੱਛਮੀ ਬੰਗਾਲ, 25 ਜੂਨ 2023 – ਪੱਛਮੀ ਬੰਗਾਲ ਦੇ ਬਾਂਕੁੜਾ ‘ਚ ਰੇਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਮਾਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਜਿਸ ਕਰਨ ਕਰੀਬ 12 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਐਤਵਾਰ ਸਵੇਰੇ 4 ਵਜੇ ਓਂਡਾ ਸਟੇਸ਼ਨ ‘ਤੇ ਵਾਪਰੀ। ਇਸ ਘਟਨਾ ਵਿੱਚ ਮਾਲ ਗੱਡੀ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਸੂਤਰਾਂ ਮੁਤਾਬਕ ਇਕ ਮਾਲ ਗੱਡੀ ਨੇ ਪਿੱਛੇ ਤੋਂ ਦੂਜੀ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ।
ਸੁਰੱਖਿਆ ਅਧਿਕਾਰੀ ਦਿਬਾਕਰ ਮਾਝੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਅਤੇ ਦੋਵੇਂ ਟਰੇਨਾਂ ਕਿਵੇਂ ਟਕਰਾ ਗਈਆਂ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਰੇਲਵੇ ਅਧਿਕਾਰੀਆਂ ਮੁਤਾਬਕ ਦੋਵੇਂ ਮਾਲ ਗੱਡੀਆਂ ਖਾਲੀ ਸਨ। ਹਾਦਸੇ ਦਾ ਕਾਰਨ ਕੀ ਸੀ ਅਤੇ ਦੋਵੇਂ ਟਰੇਨਾਂ ਕਿਵੇਂ ਟਕਰਾ ਗਈਆਂ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਤੜਕੇ 4 ਵਜੇ ਪੱਛਮੀ ਬੰਗਾਲ ਦੇ ਬਾਂਕੁਰਾ ‘ਚ ਵਾਪਰੀ। ਜਦੋਂ ਇਕ ਮਾਲ ਗੱਡੀ ਓਂਡਾ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਇਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ 12 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਤੋਂ ਬਾਅਦ ਡੱਬੇ ਟਰੈਕ ‘ਤੇ ਖਿੱਲਰ ਗਏ।