ਚੰਡੀਗੜ੍ਹ, 27 ਜੂਨ 2023 – ਹਾਲ ਹੀ ਵਿਚ ਪੱਕੇ ਕੀਤੇ ਅਧਿਆਪਕਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੇ ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਜਿਨ੍ਹਾਂ 12700 ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ, ਉਨ੍ਹਾਂ ਬਾਰੇ ਇਹ ਫੈਸਲਾ ਲਿਆ ਗਿਆ ਹੈ।
- 6337 ਐਜੂਕੇਸ਼ਨ ਵਲੰਟੀਅਰਾਂ ਦੀ ਤਨਖਾਹ 3500 ਤੋਂ ਵਧਾ ਕੇ 15,000 ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ EGS-AIE-STR ਦੀ ਤਨਖਾਹ 6000 ਤੋਂ ਵਧਾ ਕੇ 18,000 ਕਰ ਦਿੱਤੀ ਗਈ ਹੈ।
- 5337 ਐਜੂਕੇਸ਼ਨ ਪ੍ਰੋਵਾਈਡਰਾਂ ਦੀ 95-00 ਤਨਖਾਹ ਤੋਂ ਵਧਾ ਕੇ 20,000 (ਜਿਨ੍ਹਾਂ ਨੇ ਸਿੰਪਲ BA ਕੀਤੀ ਹੋਈ ਸੀ), ETT-NTT ਵਾਲਿਆਂ ਦੀ 10,250 ਤੋਂ ਵਧਾ ਕੇ 22,000 ਕਰ ਦਿੱਤੀ ਗਈ ਹੈ। BA, MA B.ed ਦੀ ਤਨਖਾਹ 11000 ਤੋਂ ਵਧਾ ਕੇ 23,500 ਕਰ ਦਿੱਤੀ ਗਈ ਹੈ।
- ਇਸ ਕੈਟਾਗਰੀ ‘ਚ 1036 ਮੁਲਾਜ਼ਮਾਂ ਦੀ IEV ਵਲੰਟੀਅਰਾਂ ਦੀ ਤਨਖਾਹ 5500 ਤੋਂ ਵਧਾ ਕੇ 15,000 ਕਰ ਦਿੱਤੀ ਗਈ ਹੈ।
- ਇਸ ਤੋਂ ਬਿਨਾ ਮੁਲਾਜ਼ਮਾਂ ਨੂੰ ਪੇਡ ਛੁੱਟੀਆਂ ਮਿਲਣਗੀਆਂ। ਮੈਟਰਨਿਟੀ ਲੀਵ ਵੀ ਮਿਲਿਆ ਕਰੇਗੀ। ਇਸ ਦੇ ਨਾਲ ਸਾਲਾਨਾ 5% ਵਾਧਾ ਵੀ ਮਿਲਿਆ ਕਰੇਗਾ। ਜੋ ਕਿ 58 ਸਾਲ ਤੱਕ ਨੌਕਰੀ ਕਰ ਸਕਣਗੇ।