ਬਰਗਰ ਨਾ ਦੇਣ ‘ਤੇ ਨਸ਼ੇੜੀਆਂ ਨੇ ਨਾਬਾਲਗ ਨੌਜਵਾਨ ‘ਤੇ ਪਾਇਆ ਉਬਲਦਾ ਹੋਇਆ ਤੇਲ

  • ਹਸਪਤਾਲ ਲਿਜਾਣ ਦੀ ਬਜਾਏ ਲੋਕ ਦੇਖਦੇ ਰਹੇ ਤਮਾਸ਼ਾ

ਜਲੰਧਰ, 30 ਜੂਨ 2023 – ਜਲੰਧਰ ਦੇ ਰਾਮਾਮੰਡੀ ਥਾਣੇ ਅਧੀਨ ਪੈਂਦੇ ਚੌਗਿੱਟੀ ਚੌਕ ਨੇੜੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਰਗਰ ਨਾ ਦੇਣ ‘ਤੇ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਨਾਬਾਲਗ ਨੌਜਵਾਨ ‘ਤੇ ਉਬਲਦਾ ਗਰਮ ਤੇਲ ਪਾ ਦਿੱਤਾ। ਇਸ ਘਟਨਾ ਵਿੱਚ ਨੌਜਵਾਨ ਪੇਟ ਤੋਂ ਲੈ ਕੇ ਲੱਤਾਂ ਤੱਕ ਬੁਰੀ ਤਰ੍ਹਾਂ ਝੁਲਸ ਗਿਆ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਹੈਰਾਨੀ ਦੀ ਗੱਲ ਇਹ ਹੈ ਕਿ ਗਰਮ ਤੇਲ ਸਰੀਰ ‘ਤੇ ਡਿੱਗਣ ਕਾਰਨ ਨੌਜਵਾਨ ਇਧਰ-ਉਧਰ ਭੱਜ ਕੇ ਤੜਫ ਰਿਹਾ ਸੀ। ਪਰ ਲੋਕ ਉਥੇ ਖੜ੍ਹੇ ਤਮਾਸ਼ਾ ਦੇਖਦੇ ਰਹੇ, ਕਿਸੇ ਨੇ ਨਾਬਾਲਗ ਪੀੜਤ ਨੂੰ ਹਸਪਤਾਲ ਲਿਜਾਣ ਦੀ ਹਿੰਮਤ ਨਹੀਂ ਦਿਖਾਈ। ਇਸ ਤੋਂ ਬਾਅਦ ਜਦੋਂ ਪੁਲਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸ ਨੂੰ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ ਗਿਆ।

ਥਾਣਾ ਸਦਰ ਦੇ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਗਿੱਟੀ ਚੌਕ ਨੇੜੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇਕ ਨਾਬਾਲਗ ਨੌਜਵਾਨ ਜਿਸ ਦੇ ਸਰੀਰ ‘ਤੇ ਗਰਮ ਤੇਲ ਪਾਇਆ ਹੋਇਆ ਸੀ, ਤੜਫ ਰਿਹਾ ਸੀ। ਉਨ੍ਹਾਂ ਕਿਹਾ ਕਿ ਨਾਬਾਲਗ ‘ਤੇ ਉਬਲਦਾ ਤੇਲ ਪਾਉਣ ਵਾਲੇ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੀੜਤ ਨਾਬਾਲਗ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਹੈ ਕਿ ਉਬਲਦਾ ਤੇਲ ਸੁੱਟਣ ਵਾਲੇ ਨੌਜਵਾਨ ਨਸ਼ੇ ‘ਚ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੀਪ ਨੇ ਬਾਈਕ ਨੂੰ ਮਾਰੀ ਟੱਕਰ: ਇਕ ਨੌਜਵਾਨ ਦੀ ਮੌ+ਤ, ਦੂਜਾ ਜ਼ਖਮੀ, ਦੋਵੇਂ ਨੌਜਵਾਨ ਗੁਰਦੁਆਰਾ ਸਾਹਿਬ ਜਾ ਰਹੇ ਸੀ

ਪੰਜਾਬ ‘ਚ HSRP ਨੰਬਰ ਪਲੇਟਾਂ ਲਗਾਉਣ ਦਾ ਅੱਜ ਆਖਰੀ ਦਿਨ: ਕੱਲ੍ਹ 1 ਜੁਲਾਈ ਤੋਂ ਪੰਜਾਬ ਪੁਲਿਸ ਕੱਟੇਗੀ ਚਲਾਨ