ਲੁਧਿਆਣਾ, 30 ਜੂਨ 2023 – ਇੱਕ ਬਲਾਤਕਾਰ ਪੀੜਤਾ ਨੇ ਲੁਧਿਆਣਾ ਦੇ ਸੀਪੀ ਦਫਤਰ ਦੇ ਬਾਹਰ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਕਰੀਬ 25 ਮਿੰਟ ਤੱਕ ਹੰਗਾਮਾ ਹੁੰਦਾ ਰਿਹਾ। ਔਰਤ ਨੇ ਦੋਸ਼ ਲਾਏ ਕਿ ਸਮਾਜ ਸੇਵਕ ਬਬਲੂ ਕੁਰੈਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ ਅਤੇ ਥਾਣਾ ਟਿੱਬਾ ਦੀ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਮੁਲਜ਼ਮ ਸ਼ਰੇਆਮ ਘੁੰਮ ਰਿਹਾ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਔਰਤ ਨੇ ਦੱਸਿਆ ਕਿ 13 ਜੂਨ ਨੂੰ ਬਬਲੂ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲੀਸ ਨੇ 17 ਜੂਨ ਨੂੰ ਕੇਸ ਦਰਜ ਕੀਤਾ ਸੀ। ਜਦੋਂ ਵੀ ਉਹ ਥਾਣੇ ਜਾਂਦੀ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਵਾਪਿਸ ਭੇਜ ਦਿੱਤਾ ਜਾਂਦਾ ਹੈ। ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਸ ਦੀ ਮੌਤ ਲਈ ਥਾਣਾ ਟਿੱਬਾ ਅਤੇ ਮੁਲਜ਼ਮ ਬਬਲੂ ਕੁਰੈਸ਼ੀ ਜ਼ਿੰਮੇਵਾਰ ਹੋਣਗੇ। ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਔਰਤ ਨੇ ਦੱਸਿਆ ਸੀ ਕਿ ਉਸ ਦਾ ਪਤੀ ਮੁਹੰਮਦ ਮੁਨੀਰ ਵਾਸੀ ਮਾਇਆਪੁਰ ਉਸ ਨਾਲ ਵਿਆਹ ਕਰਨ ਤੋਂ ਬਾਅਦ ਸੀਤਾਮੜੀ ਬਿਹਾਰ ਭੱਜ ਗਿਆ ਸੀ। ਉਸ ਨੇ ਕਈ ਥਾਵਾਂ ’ਤੇ ਉਸ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੂੰ ਸਮਾਜ ਸੇਵਕ ਬਬਲੂ ਕੁਰੈਸ਼ੀ ਬਾਰੇ ਪਤਾ ਲੱਗਾ। ਉਸ ਨੇ ਅਜਿਹੇ ਮਾਮਲਿਆਂ ‘ਚ ਕਈ ਔਰਤਾਂ ਦੀ ਮਦਦ ਕੀਤੀ ਹੈ।
ਜਿਸ ਤੋਂ ਬਾਅਦ ਉਸ ਨੇ ਬਬਲੂ ਨਾਲ ਸੰਪਰਕ ਕੀਤਾ। ਉਸ ਦੀ ਬਬਲੂ ਨਾਲ 2-3 ਵਾਰ ਗੱਲਬਾਤ ਹੋਈ। ਉਸ ਨੇ ਉਸ ਨੂੰ ਘਰ ਬੁਲਾਇਆ। ਜਦੋਂ ਉਹ ਮਿਲਣ ਗਈ ਅਤੇ ਆਪਣੀ ਮੁਸ਼ਕਿਲ ਦੱਸਣ ਲੱਗੀ ਤਾਂ ਬਬਲੂ ਨੇ ਉਸਨੂੰ ਫੜ ਕੇ ਆਪਣੇ ਖਿੱਚ ਲਿਆ ਅਤੇ ਉਸਦੇ ਗੁਪਤ ਅੰਗਾਂ ਨੂੰ ਛੂਹ ਲਿਆ। ਉਸ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਨਾਲ ਬਲਾਤਕਾਰ ਕੀਤਾ।