ਵਿੱਕੀ ਮਿੱਡੂਖੇੜਾ ਕ+ਤ+ਲ ਕੇਸ: ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਖਿਲਾਫ ਜਾਰੀ ਹੋ ਸਕਦਾ ਹੈ ਰੈੱਡ ਕਾਰਨਰ ਨੋਟਿਸ

  • ਸ਼ਗਨਪ੍ਰੀਤ ਲਾਰੈਂਸ ਗੈਂਗ ਵੱਲੋਂ ਮਿਲੀਆਂ ਧਮਕੀਆਂ ਤੋਂ ਬਾਅਦ ਆਸਟ੍ਰੇਲੀਆ ਭੱਜਿਆ
  • ਸ਼ਗਨਪ੍ਰੀਤ ਵਿੱਕੀ ਮਿੱਡੂਖੇੜਾ ਦੇ ਕ+ਤ+ਲ ਕੇਸ ‘ਚ ਹੈ ਨਾਮਜ਼ਦ

ਚੰਡੀਗੜ੍ਹ, 1 ਜੁਲਾਈ 2023 – ਮੋਹਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ SOI ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਨਾਮਜ਼ਦ ਸ਼ਗਨਪ੍ਰੀਤ ‘ਤੇ ਪੁਲਿਸ ਜਲਦੀ ਹੀ ਸ਼ਿਕੰਜਾ ਕੱਸ ਸਕਦੀ ਹੈ। ਸ਼ਗਨਪ੍ਰੀਤ, ਜੋ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੈਨੇਜਰ ਸੀ, ਮਿੱਡੂਖੇੜਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਆਸਟ੍ਰੇਲੀਆ ਭੱਜ ਗਿਆ ਸੀ।

ਮਿੱਡੂਖੇੜਾ ਹੱਤਿਆਕਾਂਡ ਦੀ ਜਾਂਚ ਵਿਚ ਪੁਲਿਸ ਜਲਦੀ ਹੀ ਸ਼ਗਨਪ੍ਰੀਤ ਨੂੰ ਭਾਰਤ ਲਿਆਉਣ ਅਤੇ ਉਸ ਤੋਂ ਪੁੱਛਗਿੱਛ ਕਰਨ ਲਈ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਪੁਲੀਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੰਬੀਹਾ ਗੈਂਗ ਦੇ ਸ਼ੂਟਰਾਂ ਵੱਲੋਂ 7 ਮਈ 2021 ਨੂੰ ਦਿਨ ਦਿਹਾੜੇ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ।

ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕਰੀਬੀ ਸੀ। ਉਹ ਪਹਿਲਾਂ ਮੂਸੇਵਾਲਾ ਕੋਲ ਰਹਿੰਦਾ ਸੀ। ਮੂਸੇਵਾਲਾ ਦੇ ਸਾਰੇ ਸ਼ੋਅ ਡੀਲ ਕਰਦਾ ਸੀ। ਉਸ ਦਾ ਨਾਮ ਮੋਹਾਲੀ ਵਿੱਚ ਦਿਨ ਦਿਹਾੜੇ ਹੋਏ ਮਿੱਡੂਖੇੜਾ ਦੇ ਕਤਲ ਵਿੱਚ ਸਾਹਮਣੇ ਆਇਆ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਸ਼ਗਨਪ੍ਰੀਤ ਦਾ ਸਬੰਧ ਮਿੱਡੂਖੇੜਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰਾਂ ਨਾਲ ਸੀ।

ਸ਼ਗਨਪ੍ਰੀਤ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਨੂੰ ਲਾਰੈਂਸ ਅਤੇ ਗੋਲਡੀ ਬਰਾੜ ਦੇ ਗੈਂਗ ਤੋਂ ਖਤਰਾ ਹੈ ਪਰ ਉਸ ਤੋਂ ਬਾਅਦ ਸ਼ਗਨਪ੍ਰੀਤ ਅਚਾਨਕ ਆਸਟ੍ਰੇਲੀਆ ਚਲਾ ਗਿਆ ਸੀ। ਉਦੋਂ ਤੋਂ ਉਹ ਉਥੇ ਰਹਿ ਰਿਹਾ ਹੈ। ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਲਾਰੈਂਸ ਗੈਂਗ ਨੂੰ ਇਹ ਵੀ ਸ਼ੱਕ ਹੈ ਕਿ ਸ਼ਗਨਪ੍ਰੀਤ ਦੀ ਆਸਟ੍ਰੇਲੀਆ ਭੱਜਣ ਲਈ ਮੂਸੇਵਾਲਾ ਨੇ ਮਦਦ ਕੀਤੀ ਸੀ।

ਇਹ ਵੀ ਸ਼ੱਕ ਹੈ ਕਿ ਇਸੇ ਦੁਸ਼ਮਣੀ ਕਾਰਨ ਹੀ ਲਾਰੈਂਸ ਗੈਂਗ ਨੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਮਿੱਡੂਖੇੜਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਨੂੰ ਸ਼ਗਨਪ੍ਰੀਤ ‘ਤੇ ਲੁਕਣ ਦੀ ਜਗ੍ਹਾ ਦੇਣ ਦਾ ਸ਼ੱਕ ਸੀ।

ਰਿਟਾਇਰਡ ਪੁਲਿਸ ਅਧਿਕਾਰੀ ਸਤਪਾਲ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕਰਕੇ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਸਿੱਧੂ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਕਰਾਰ ਦਿੱਤਾ ਸੀ। ਨਾਲ ਹੀ ਕਿਹਾ ਕਿ ਉਸ ਕੋਲ ਇਸ ਦੇ ਸਾਰੇ ਸਬੂਤ ਹਨ। ਉਸ ਨੇ ਦੱਸਿਆ ਸੀ ਕਿ ਇਹ ਗੈਂਗ ਵਾਰ ਜਗਰਾਉਂ ਦੇ ਪਿੰਡ ਬੰਬੀਹਾ ਤੋਂ ਸ਼ੁਰੂ ਹੋਇਆ ਸੀ। ਇੱਥੋਂ ਭੱਜਣ ਵਾਲਾ ਵਿਅਕਤੀ ਕੈਨੇਡਾ ਵਿੱਚ ਕਿਸ-ਕਿਸ ਨਾਲ ਰਿਹਾ ਅਤੇ ਉੱਥੇ ਕੀ-ਕੀ ਵਾਅਦੇ ਕੀਤੇ ਗਏ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ।

ਇਸ ਤੋਂ ਬਾਅਦ ਰਵੀ ਖਵਾਜਕੇ ਦਾ ਕਤਲ, ਗੁਰਲਾਲ ਪਹਿਲਵਾਨ ਦਾ ਕਤਲ ਅਤੇ ਫਿਰ ਮਿੱਡੂਖੇੜਾ ਦਾ ਕਤਲ ਹੋਇਆ। ਇਸ ਤੋਂ ਬਾਅਦ ਬਠਿੰਡਾ ਵਿੱਚ ਇੱਕ ਕਤਲ ਹੋ ਗਿਆ। ਅਸੀਂ ਆਸਟ੍ਰੇਲੀਆ ‘ਚ ਬੈਠੇ ਸ਼ਗਨਪ੍ਰੀਤ ਨੂੰ ਗਾਰੰਟੀ ਦੇਵਾਂਗੇ ਕਿ ਉਸ ਨੂੰ ਕੁਝ ਨਹੀਂ ਹੋਵੇਗਾ। ਅੱਧੇ ਘੰਟੇ ‘ਚ ਦੁੱਧ ਅਤੇ ਪਾਣੀ ਰੱਖ ਦੇਣਗੇ।

ਸੇਵਾਮੁਕਤ ਪੁਲੀਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕਿਹਾ ਕਿ ਜਿੱਥੇ ਤੁਹਾਡਾ ਲੜਕਾ ਬੈਠਦਾ ਸੀ, ਉਹ ਵੀ ਚੰਡੀਗੜ੍ਹ ਦੇ ਉਸੇ ਘਰ ਵਿੱਚ ਬੈਠਦਾ ਸੀ। ਉਹ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਪਰ ਹੁਣ ਮਜਬੂਰੀ ਵੱਸ ਬੋਲ ਰਿਹਾ ਹੈ। ਮੈਂ ਤੁਹਾਡੇ ਪੁੱਤਰ ਦੇ 7 ਅਤੇ 9 ਸਾਲਾਂ ਵਿੱਚ ਫਰੀਦਕੋਟ ਵਿੱਚ ਪਾਏ ਯੋਗਦਾਨ ਦਾ ਪੂਰਾ ਸਬੂਤ ਦੇਵਾਂਗਾ ਜਿਸ ਕਾਰਨ ਬੱਚਿਆਂ ਕੋਲੋਂ ਉਹਨਾਂ ਦਾ ਪਿਤਾ ਸਦਾ ਲਈ ਖੋਹ ਲਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਾਲੀਵੁਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਪਾਲ ਦੀ ਜੇਲ੍ਹ ‘ਚ ਹੜਤਾਲ ਮਾਮਲਾ: ਖਾਣੇ ‘ਚ ਤੰਬਾਕੂ ਦੀ ਮਿਲਾਵਟ ਘਟੀਆ ਹਰਕਤ – ਗਿਆਨੀ ਹਰਪ੍ਰੀਤ ਸਿੰਘ