ਆਸਟ੍ਰੇਲੀਆ ‘ਚ ਲਾਗੂ ਹੋਏ ਨਵੇਂ ਵੀਜ਼ਾ ਨਿਯਮ, ਭਾਰਤੀ ਵਿਦਿਆਰਥੀਆਂ ਮਿਲਣਗੇ ਇਹ ਫਾਇਦੇ

  • ਭਾਰਤੀ ਵਿਦਿਆਰਥੀ ਅੱਠ ਸਾਲ ਤੱਕ ਆਸਟ੍ਰੇਲੀਆ ‘ਚ ਬਿਨਾਂ ਵੀਜ਼ਾ ਦੇ ਕੰਮ ਕਰ ਸਕਣਗੇ

ਨਵੀਂ ਦਿੱਲੀ, 2 ਜੁਲਾਈ 2023 – ਆਸਟ੍ਰੇਲੀਆ ਨੇ ਅਪ੍ਰੈਲ ‘ਚ ਵੀਜ਼ਾ ਨਿਯਮਾਂ ‘ਚ ਬਦਲਾਅ ਦਾ ਐਲਾਨ ਕੀਤਾ ਸੀ। ਹੁਣ 1 ਜੁਲਾਈ ਤੋਂ ਇਹ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਨ੍ਹਾਂ ਨਿਯਮਾਂ ‘ਚ ਮਈ ਵਿੱਚ ਭਾਰਤ ਅਤੇ ਆਸਟਰੇਲੀਆ ਦਰਮਿਆਨ ਹੋਏ ਦੁਵੱਲੇ ਸਮਝੌਤੇ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।

ਇਸ ਤਹਿਤ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੇਂਟਡ ਅਰਲੀ-ਪ੍ਰੋਫੈਸ਼ਨਲਜ਼ ਸਕੀਮ (METS) ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਅੱਠ ਸਾਲ ਤੱਕ ਆਸਟ੍ਰੇਲੀਆ ਵਿੱਚ ਬਿਨਾਂ ਵੀਜ਼ਾ ਦੇ ਕੰਮ ਕਰਨ ਦਾ ਵਿਕਲਪ ਦਿੱਤਾ ਗਿਆ ਹੈ। MetS ਦੇ ਤਹਿਤ, ਆਸਟ੍ਰੇਲੀਆ ਭਾਰਤ ਦੇ 3000 ਨੌਜਵਾਨ ਪੇਸ਼ੇਵਰਾਂ ਨੂੰ ਵੱਧ ਤੋਂ ਵੱਧ ਅੱਠ ਸਾਲਾਂ ਲਈ ਬਿਨਾਂ ਵੀਜ਼ੇ ਦੇ ਹਰ ਸਾਲ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਵਿਕਲਪ ਦੇਵੇਗਾ। ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀ ਵੀਜ਼ਾ ਸਪਾਂਸਰ ਤੋਂ ਬਿਨਾਂ ਵੀ ਆਸਟ੍ਰੇਲੀਆ ਵਿਚ ਦੋ ਸਾਲ ਬਿਤਾ ਸਕਣਗੇ।

ਮੇਟਸ ਅਸਲ ਵਿੱਚ ਇੱਕ ਅਸਥਾਈ ਵੀਜ਼ਾ ਪ੍ਰੋਗਰਾਮ ਹੈ, ਜੋ ਕਿ ਇੰਜੀਨੀਅਰਿੰਗ, ਮਾਈਨਿੰਗ, ਵਿੱਤੀ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਖੇਤੀਬਾੜੀ ਤਕਨਾਲੋਜੀ, ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿੱਚ ਗ੍ਰੈਜੂਏਟਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਨਵੇਂ ਵੀਜ਼ਾ ਨਿਯਮਾਂ ਤਹਿਤ 1 ਜੁਲਾਈ ਤੋਂ ਸਾਰੇ ਵਿਦਿਆਰਥੀ ਵੀਜ਼ਾ ਧਾਰਕ 15 ਦਿਨਾਂ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਕਰ ਸਕਣਗੇ। ਹਾਲਾਂਕਿ, ਬਜ਼ੁਰਗ ਦੇਖਭਾਲ ਵਿੱਚ ਅਜਿਹੀ ਕੋਈ ਸਮਾਂ ਸੀਮਾ ਲਾਗੂ ਨਹੀਂ ਕੀਤੀ ਗਈ ਹੈ। ਇਸ ਨਿਯਮ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਗੰਭੀਰ ਬਣਾਉਣਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ASI ਦੀ ਸੜਕ ਹਾਦਸੇ ‘ਚ ਮੌ+ਤ, ਅਣਪਛਾਤੇ ਵਾਹਨ ਨੇ ਮਾਰੀ ਟੱਕਰ

ਗੈਂਗਸਟਰ ਮੁਖਤਾਰ ਅੰਸਾਰੀ ਮਾਮਲਾ: ਕੈਪਟਨ ਅਮਰਿੰਦਰ ਤੇ ਸੁਖਜਿੰਦਰ ਰੰਧਾਵਾ ਤੋਂ ਵਸੂਲਾਂਗੇ ਕੇਸ ਦਾ ਖਰਚਾ – ਭਗਵੰਤ ਮਾਨ