ਸਾਬਕਾ ਮੁੱਖ ਮੰਤਰੀ ਚੰਨੀ ਅੱਜ ਵਿਜੀਲੈਂਸ ਅੱਗੇ ਤੀਜ਼ੀ ਵਾਰ ਹੋਣਗੇ ਪੇਸ਼

  • ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ
  • ਇਸ ਤੋਂ ਪਹਿਲਾਂ ਵੀ ਚੰਨੀ ਨੂੰ ਵਿਜੀਲੈਂਸ ਵੱਲੋਂ ਦੋ ਵਾਰ ਬੁਲਾਇਆ ਜਾ ਚੁੱਕਿਆ ਹੈ
  • ਚਰਨਜੀਤ ਦਾ ਕਹਿਣਾ ਰਾਜਨੀਤਕ ਏਜੰਡੇ ਤਹਿਤ ਕਰ ਰਹੇ ਪ੍ਰੇਸ਼ਾਨ

ਚੰਡੀਗੜ੍ਹ, 5 ਜੁਲਾਈ 2023 – ਸਾਬਕਾ ਮੁੱਖ ਮੰਤਰੀ ਚਰਨਜੀਤ ਅੱਜ ਵਿਜੀਲੈਂਸ ਅੱਗੇ ਤੀਜ਼ੀ ਵਾਰ ਪੇਸ਼ ਹੋਣਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 5 ਜੁਲਾਈ ਨੂੰ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਦੋਸ਼ਾਂ ਤਹਿਤ ਚੱਲ ਰਹੀ ਵਿਜੀਲੈਂਸ ਬਿਊਰੋ ਦੀ ਜਾਂਚ ਵਿਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ।

ਵਿਜੀਲੈਂਸ ਬਿਊਰੋ ਵੱਲੋਂ ਭੇਜੇ ਗਏ ਨੋਟਿਸ ਮੁਤਾਬਕ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਹੈੱਡਕੁਆਅਟਰ ’ਚ ਸਵੇਰੇ 11 ਵਜੇ ਪੇਸ਼ ਹੋਣਗੇ।

ਧਿਆਨ ਰਹੇ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਬਿਊਰੋ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਵਾਰ ਬੁਲਾਇਆ ਜਾ ਚੁੱਕਿਆ ਹੈ ਅਤੇ ਚੰਨੀ ਨੂੰ ਵਿਜੀਲੈਂਸ ਬਿਊਰੋ ਵੱਲੋਂ ਇਕ ਲੰਬਾ-ਚੌੜਾ ਪ੍ਰੋਫਾਰਮਾ ਵੀ ਭਰਕੇ ਲਿਆਉਣ ਲਈ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ, ਵਿਦੇਸ਼ ਯਾਤਰਾਵਾਂ ਅਤੇ ਹੋਰ ਖਰਚਿਆਂ ਦੀ ਜਾਣਕਾਰੀ ਮੰਗੀ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੱਕ ਦੀ ਲਪੇਟ ‘ਚ ਆਈ ਨੌਜਵਾਨ ਲੜਕੀ: ਮੌਕੇ ‘ਤੇ ਹੀ ਮੌ+ਤ, ਪਰਿਵਾਰ ਸਮੇਤ ਸੜਕ ਕਰ ਰਹੀ ਸੀ ਪਾਰ

ਨਾਗਾਲੈਂਡ ‘ਚ ਪਹਾੜ ਤੋਂ ਡਿੱਗੇ ਪੱਥਰਾਂ ਨੇ ਕਾਰਾਂ ਨੂੰ ਕੁਚਲਿਆ: 5 ਸਕਿੰਟਾਂ ‘ਚ 3 ਗੱਡੀਆਂ ਬਣੀਆਂ ਮਲਬਾ