ਆਦਿਵਾਸੀ ‘ਤੇ ਪਿਸ਼ਾਬ ਕਰਨ ਵਾਲਾ ਭਾਜਪਾ ਵਰਕਰ ਗ੍ਰਿਫਤਾਰ, NSA ਤਹਿਤ ਕਾਰਵਾਈ ਕਰਨ ਦੇ ਹੋਏ ਹੁਕਮ

  • CM ਸ਼ਿਵਰਾਜ ਚੌਹਾਨ ਨੇ ਦੋਸ਼ੀ ਖਿਲਾਫ NSA ਤਹਿਤ ਕਾਰਵਾਈ ਕਰਨ ਦੇ ਦਿੱਤੇ ਹੁਕਮ
  • ਇਸ ਮਾੜੀ ਹਰਤਕ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵਾਇਰਲ

ਮੱਧ ਪ੍ਰਦੇਸ਼, 5 ਜੁਲਾਈ 2023 – ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ‘ਚ ਇਕ ਆਦਿਵਾਸੀ ‘ਤੇ ਪਿਸ਼ਾਬ ਕਰਨ ਵਾਲੇ ਭਾਜਪਾ ਵਰਕਰ ਪ੍ਰਵੇਸ਼ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ‘ਤੇ ਨਸ਼ੇ ਦੀ ਹਾਲਤ ‘ਚ ਨੌਜਵਾਨ ‘ਤੇ ਪਿਸ਼ਾਬ ਕਰਨ ਦਾ ਦੋਸ਼ ਹੈ। ਇਸ ਦਾ ਇੱਕ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਪੀੜਤ ਆਦਿਵਾਸੀ ਨੌਜਵਾਨ ਦੇ ਮਾਨਸਿਕ ਸਥਿਤੀ ਖਰਾਬ ਹੋਣ ਦੀ ਸੂਚਨਾ ਪਹਿਲਾਂ ਸਾਹਮਣੇ ਆਈ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਸੀ।

ਮੁਲਜ਼ਮ ਸਿੱਧੀ ਤੋਂ 20 ਕਿਲੋਮੀਟਰ ਦੂਰ ਪਿੰਡ ਕੁਬੜੀ ਦਾ ਰਹਿਣ ਵਾਲਾ ਹੈ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਰਾਤ ਬਾਹਰੀ ਥਾਣੇ ਦੀ ਟੀਮ ਕੁਬਰੀ ਪਿੰਡ ਸਥਿਤ ਉਸ ਦੇ ਘਰ ਪਹੁੰਚੀ ਸੀ, ਪਰ ਉੱਥੇ ਘਰ ਨਹੀਂ ਜਾ ਸਕੀ। ਪੁਲਸ ਨੇ ਉਸ ਦੇ ਪਿਤਾ-ਮਾਤਾ ਅਤੇ ਪਤਨੀ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ। ਪਰਿਵਾਰ ਨੇ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀ ਖਿਲਾਫ NSA ਤਹਿਤ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ- ‘ਮੈਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀਆਂ ਖਿਲਾਫ ਅਜਿਹੀ ਕਾਰਵਾਈ ਕੀਤੀ ਜਾਵੇ, ਜੋ ਇਕ ਮਿਸਾਲ ਬਣੇ। ਅਪਰਾਧੀਆਂ ਦਾ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ। ਅਪਰਾਧੀ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੁੰਦਾ, ਅਪਰਾਧੀ ਸਿਰਫ ਅਪਰਾਧੀ ਹੁੰਦਾ ਹੈ।

ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਵਰਕਰ ਹੋਵੇ, ਜੇਕਰ ਉਸ ਨੇ ਗਲਤ ਕੰਮ ਕੀਤਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਪ੍ਰਵੇਸ਼ ਸ਼ੁਕਲਾ ਦਾ ਇਕ ਆਦਿਵਾਸੀ ਵਿਅਕਤੀ ‘ਤੇ ਪਿਸ਼ਾਬ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਹ ਵੀਡੀਓ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜੋ ਕਿ ਕੁਬਰੀ ਬਾਜ਼ਾਰ ਦੀ ਹੈ। ਮੁਲਜ਼ਮ ਪ੍ਰਵੇਸ਼ ਸ਼ੁਕਲਾ ਕੁਬਰੀ ਦਾ ਰਹਿਣ ਵਾਲਾ ਹੈ। ਉਹ ਸਿੱਧੀ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਦੇ ਪ੍ਰਤੀਨਿਧੀ ਰਹਿ ਚੁੱਕੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਾਗਾਲੈਂਡ ‘ਚ ਪਹਾੜ ਤੋਂ ਡਿੱਗੇ ਪੱਥਰਾਂ ਨੇ ਕਾਰਾਂ ਨੂੰ ਕੁਚਲਿਆ: 5 ਸਕਿੰਟਾਂ ‘ਚ 3 ਗੱਡੀਆਂ ਬਣੀਆਂ ਮਲਬਾ

ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ: ਰਾਜਾ ਵੜਿੰਗ ਨੇ ਕਿਹਾ- ਉਹ ਪਹਿਲਾਂ ਹੀ ਇਕ ਸੀ, ਸਿਰਫ਼ ਡਰਾਮਾ ਕੀਤਾ