ਬਠਿੰਡਾ ਦੀ ਸਰਹਿੰਦ ਨਹਿਰ ‘ਚ ਡੁੱਬੇ 2 ਨੌਜਵਾਨ: ਦੋ ਨਿਕਲੇ ਬਾਹਰ, NDRF ਕਰ ਰਹੀ ਭਾਲ

  • ਰਾਤ ਨੂੰ ਪਾਰਟੀ ਤੋਂ ਬਾਅਦ ਲੱਗੇ ਸੀ ਨਹਾਉਣ

ਬਠਿੰਡਾ, 7 ਜੁਲਾਈ 2023 – ਬਠਿੰਡਾ ਦੀ ਸਰਹਿੰਦ ਨਹਿਰ ‘ਚ 4 ਨੌਜਵਾਨ ਪਾਣੀ ‘ਚ ਰੁੜ ਗਏ। ਜਿਨ੍ਹਾਂ ‘ਚੋਂ 2 ਤਾਂ ਬਾਹਰ ਨਿਕਲੇ ਪਰ 2 ਨੌਜਵਾਨ ਡੁੱਬ ਗਏ। ਇਹ ਸਾਰੇ ਨੌਜਵਾਨ ਨਹਿਰ ਵਿੱਚ ਨਹਾਉਣ ਗਏ ਸਨ। ਉਸ ਦੀ ਭਾਲ ਲਈ ਸਮਾਜਿਕ ਸੰਸਥਾਵਾਂ ਅਤੇ ਐਨਡੀਆਰਐਫ ਦੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ ਹੈ।

ਘਟਨਾ ਬੀਤੀ ਰਾਤ ਕਰੀਬ 8 ਵਜੇ ਵਾਪਰੀ। ਸਰਹਿੰਦ ਨਹਿਰ ‘ਚ ਨਹਾਉਣ ਲਈ 4 ਨੌਜਵਾਨ। ਇਸ ਦੌਰਾਨ ਦੋ ਨੌਜਵਾਨ ਨਹਿਰ ‘ਚ ਰੁੜ੍ਹ ਗਏ, ਜਦਕਿ ਦੋ ਨੌਜਵਾਨ ਕਿਸੇ ਤਰ੍ਹਾਂ ਬਾਹਰ ਆ ਗਏ। ਸਮਾਜਿਕ ਸੰਸਥਾਵਾਂ ਸਹਾਰਾ ਜਨਸੇਵਾ, ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਇਲਾਕੇ ਦੇ ਲੋਕ ਰਾਤ ਤੋਂ ਹੀ ਨਹਿਰ ਵਿੱਚ ਡੁੱਬੇ ਦੋ ਨੌਜਵਾਨਾਂ ਦੀ ਭਾਲ ਕਰ ਰਹੇ ਹਨ ਪਰ ਸਵੇਰ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

ਐਨਡੀਆਰਐਫ ਦੀ ਟੀਮ ਨੇ ਸਵੇਰੇ 7 ਵਜੇ ਦੇ ਕਰੀਬ ਮੌਕੇ ’ਤੇ ਪਹੁੰਚ ਕੇ ਨਹਿਰ ਵਿੱਚ ਡੁੱਬੇ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਉਕਤ ਨੌਜਵਾਨਾਂ ਨੇ ਨਹਿਰ ਦੇ ਕੋਲ ਪਾਰਟੀ ਕੀਤੀ ਅਤੇ ਫਿਰ ਨਹਾਉਣ ਲਈ ਨਹਿਰ ‘ਚ ਉਤਰੇ ਪਰ ਦੋ ਨੌਜਵਾਨ ਨਹਾਉਂਦੇ ਹੋਏ ਡੁੱਬ ਗਏ। ਉਨ੍ਹਾਂ ਨੂੰ ਬਚਾਉਣ ਲਈ ਸਾਥੀ ਨੌਜਵਾਨਾਂ ਨੇ ਰੌਲਾ ਪਾਇਆ। ਜਦੋਂ ਤੱਕ ਲੋਕ ਪਹੁੰਚੇ ਤਾਂ ਦੋਵੇਂ ਪਾਣੀ ਵਿੱਚ ਡੁੱਬ ਚੁੱਕੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ Triple Murder: ਬਜ਼ੁਰਗ ਮਾਂ ਤੇ ਪੁੱਤ-ਨੂੰਹ ਦਾ ਬੇਰਹਿਮੀ ਨਾਲ ਕ+ਤ+ਲ; ਤਿੰਨੋਂ ਲਾ+ਸ਼ਾਂ ਇੱਕੋ ਕਮਰੇ ‘ਚੋਂ ਮਿਲੀਆਂ

ਬਟਾਲਾ ‘ਚ ਸ਼ਿਵ ਸੈਨਾ ਆਗੂ ‘ਤੇ ਫਾਇਰਿੰਗ ਕਰਨ ਵਾਲਾ ਪੱਛਮੀ ਬੰਗਾਲ ਤੋਂ ਗ੍ਰਿਫਤਾਰ